ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ

bttnews
0

ਬਲਾਕ ਅਤੇ ਜਿਲ੍ਹਾ ਪੱਧਰੀ ਚੋਣਾਂ ਤੋਂ ਬਾਅਦ ਅਪ੍ਰੈਲ ਵਿੱਚ ਕਰਵਾਈ ਜਾਵੇਗੀ ਸੂਬਾ ਕਮੇਟੀ ਦੀ ਚੋਣ - ਹਰਗੋਬਿੰਦ ਕੌਰ

ਸਾਲ 2022 ਦਾ ਕੈਲੰਡਰ ਕੀਤਾ ਗਿਆ ਰਲੀਜ਼

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ
ਜਲੰਧਰ , 26 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ । ਜਿਸ ਦੌਰਾਨ ਦੁਆਬਾ ਅਤੇ ਮਾਝਾ ਖੇਤਰ ਨਾਲ ਸੰਬੰਧਤ ਯੂਨੀਅਨ ਦੀਆਂ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸਰਕਲ ਪੱਧਰ ਤੋਂ ਲੈ ਕੇ ਬਲਾਕ ਕਮੇਟੀਆਂ ਅਤੇ ਜਿਲ੍ਹਾ ਕਮੇਟੀਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਦੋਂ ਕਿ ਸੂਬਾ ਕਮੇਟੀ ਦੀ ਚੋਣ ਅਪ੍ਰੈਲ ਮਹੀਨੇ ਵਿੱਚ ਕਰਵਾਈ ਜਾਵੇਗੀ । ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆਈ ਸੀ ਡੀ ਐਸ ਸਕੀਮ ਅਧੀਨ ਕੰਮ ਕਰਦਿਆਂ 46 ਵਰੇਂ ਬੀਤਣ ਵਾਲੇ ਹਨ , ਪਰ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਥਾਂ ਮਾਮੂਲੀ ਜਿਹਾ ਮਾਣ ਭੱਤਾ ਦੇ ਕੇ ਹੀ ਡੰਗ ਸਾਰਿਆ ਦਾ ਰਿਹਾ ਹੈ । ਜਦੋਂ ਕਿ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਯੂਨੀਅਨ ਵੱਲੋਂ ਇਸ ਮੌਕੇ ਸਾਲ 2022 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਆਗੂ ਛਿੰਦਰਪਾਲ ਕੌਰ ਥਾਂਦੇਵਾਲਾ , ਸਤਵੰਤ ਕੌਰ ਭੋਗਪੁਰ , ਰੀਮਾ ਰਾਣੀ ਰੋਪੜ , ਬਲਜੀਤ ਕੌਰ ਕੁਰਾਲੀ , ਸ਼ਿੰਦਰਪਾਲ ਕੌਰ ਭੂੰਗਾ ,  ਪੂਨਾ ਨਵਾਂ ਸ਼ਹਿਰ , ਮਨਜੀਤ ਕੌਰ ਸਿੱਧਵਾਂ ਬੇਟ , ਸੁਮਨ ਬਾਲਾ ਪਠਾਨਕੋਟ , ਸੰਤੋਸ਼ ਕੌਰ ਵੇਰਕਾ , ਬਿਮਲਾ ਦੇਵੀ ਫਗਵਾੜਾ , ਰਮਨਦੀਪ ਕੌਰ ਬੰਗਾ , ਰਣਜੀਤ ਕੌਰ ਨੂਰਮਹਿਲ , ਕਸ਼ਮੀਰ ਕੌਰ ਲੋਹੀਆ , ਪਰਮਜੀਤ ਕੌਰ ਚੋਗਾਵਾਂ , ਰਣਜੀਤ ਕੌਰ ਬਟਾਲਾ , ਗੁਰਜੀਤ ਕੌਰ ਧਰਮਕੋਟ ਤੇ ਹੋਰ ਆਗੂ ਮੌਜੂਦ ਸਨ ।


Post a Comment

0Comments

Post a Comment (0)