ਮੁਕਤਸਰ ਪੁਲਿਸ ਨੇ ਗੁਮਸ਼ੁਦਾ ਨਬਾਲਿਗ ਲੜਕੀ ਦੀ ਕੀਤੀ ਭਾਲ

bttnews
0

ਪਿਛਲੇ ਪੰਜ ਦਿਨਾਂ ਤੋਂ ਸੀ ਘਰੋਂ ਗਾਇਬ

ਲੜਕੀ ਦੇ ਵਾਰਿਸਾਂ ਵੱਲੋਂ ਇੱਕ ਲੜਕੇ ਅਤੇ ਉਸ ਦੇ ਬਾਪ ਤੇ ਕੀਤਾ ਸੀ ਪਰਚਾ ਦਰਜ

ਸ੍ਰੀ ਮੁਕਤਸਰ ਸਾਹਿਬ 17 ਜਨਵਰੀ : ਮੁਕਤਸਰ ਪੁਲਿਸ ਨੇ ਮਾਘੀ ਮੇਲੇ ਵਿੱਚ ਡਿਊਟੀਆਂ ਦੇ ਰੁਝੇਵੇਂ ਦੇ ਬਾਵਜੂਦ ਸ਼ਹਿਰ ਦੇ ਗਾਂਧੀ ਨਗਰ ਇਲਾਕੇ ਤੋਂ ਗਾਇਬ ਇੱਕ ਨਬਾਲਿਗ ਲੜਕੀ ਦੀ ਪੰਜ ਦਿਨਾਂ ਚ ਹੀ ਭਾਲ ਕਰ ਲਈ ਹੈ। ਐਸ ਐਸ ਪੀ ਮੁਕਤਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਨਬਾਲਿਗ ਲੜਕੀ ਗਿਆਹਰਵੀਂ ਜਮਾਤ ਦੀ ਵਿਦਿਆਰਥਨ ਹੈ ਜੋ ਕਿ 12 ਜਨਵਰੀ ਤੋਂ ਘਰੋਂ ਸਵੇਰ ਦੇ ਤਕਰੀਬਨ 4 ਵਜੇ ਤੋਂ ਗਾਇਬ ਸੀ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਥਾਣਾ ਸਿਟੀ ਮੁਕਤਸਰ ਵਿਖੇ ਆਈ ਪੀ ਸੀ ਦੀ ਧਾਰਾ 346 (ਰਾਂਗਫੁਲ ਕਨਫਾਇਨਮੈਂਟ) ਦੇ ਤਹਿਤ ਪਰਚਾ ਦਰਜ ਕਰ ਲਿਆ ਸੀ । ਇਸ ੳਪਰੰਤ ਤਫਤੀਸ਼ ਦੌਰਾਨ ਸੁਰਗਾਪੁਰੀ ਬਸਤੀ ਦੇ ਇੱਕ 18 ਸਾਲਾ ਲੜਕੇ ਅਮਰਿਤ ਸਿੰਘ ਅਤੇ ੳਸ ਦੇ ਪਿਤਾ ਸੁਖਦੇਵ ਸਿੰਘ ਦਾ ਇਸ ਮਾਮਲੇ ਚ ਹੱਥ ਹੋਣ ਦੇ ਦੋਸ਼ਾਂ ਦੇ ਚਲਦਿਆਂ ਇਨਾਂ ਵਿਰੁੱਧ ਪੁਲਿਸ ਨੇ ਵਾਧਾ ਜੁਰਮ ਕਰਦਿਆਂ 363 (ਕਿਡਨੈਪਿੰਗ) 366 (ਅਬਡਕਸ਼ਨ, ਸ਼ਾਦੀ ਲਈ ਦਬਾਅ ਬਨਾੳਣਾ) ਅਤੇ 120- (ਕਰਿਮਿਨਲ ਕਾਂਸਪੀਰੇਸੀ) ਧਾਰਾਂਵਾਂ ਸ਼ਾਮਿਲ ਕੀਤੀਆਂ ।  ਇਸ ਉਪਰੰਤ ਪੁਲਿਸ ਨੇ ਵੱਖ ਵੱਖ ਟੁਕੜੀਆਂ ਬਣਾ ਕੇ ਗੁਮਸ਼ੁਦਾ ਦੀ ਭਾਲ ਲਈ ਜੰਗੀ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ। ਪੁਲਿਸ ਨੇ ਦੱਸਿਆ ਕਿ ਸੁਹਿਆ ਤੰਤਰ ਰਾਹੀਂ ਲੜਕੀ ਨੂੰ ਜਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਹੀ ਬਰਾਮਦ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਗਿਆ ਲੜਕੀ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਅਤੇ ਕੋਰਟ/ਚਾਈਲਡ ਵੈਲਫੇਅਰ ਬੋਰਡ  ਦੇ ਆਦੇਸ਼ਾ ਮੁਤਾਬਿਕ ਉਸ ਨੂੰ ਜਿਸ ਥਾਂ ਤੇ ਵੀ ਭੇਜਣਾ ਹੋਇਆ ਉਥੇ ਭੇਜ ਦਿੱਤਾ ਜਾਵੇਗਾ। ਇਸ ਸਬੰਧੀ ਹੋਰ ਤਬਦੀਸ਼ ਕੀਤੀ ਜਾ ਰਹੀ ਹੈ।     

Post a Comment

0Comments

Post a Comment (0)