ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਕੀਤਾ ਸਨਮਾਨਿਤ
- ਗੁਰਦਾਸਪੁਰ ਦੀਆਂ ਆਗੂਆਂ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਮੂਲੀਅਤ -
ਆਂਗਣਵਾੜੀ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਸਨਮਾਨਿਤ ਕਰਨ ਸਮੇਂ ਯੂਨੀਅਨ ਦੀਆਂ ਆਗੂ । ਫੋਟੋ - ਸੁਖਪਾਲ ਢਿੱਲੋਂ |
ਸ੍ਰੀ ਮੁਕਤਸਰ ਸਾਹਿਬ , 11 ਜਨਵਰੀ (ਸੁਖਪਾਲ ਸਿੰਘ ਢਿੱਲੋਂ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਪੱਧਰੀ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ । ਜਿਸ ਦੌਰਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਜਥੇਬੰਦੀ ਦੀਆਂ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਜੋ ਵਾਧਾ ਹੋਇਆ ਹੈ ਉਹ ਹਰਗੋਬਿੰਦ ਕੌਰ ਵੱਲੋਂ ਕੀਤੀ ਗਈ ਮਿਹਨਤ ਦਾ ਸਿੱਟਾ ਹੈ , ਕਿਉਂਕਿ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲਈ ਹੈ ਤੇ ਵੱਡੇ ਸੰਘਰਸ਼ ਕੀਤੇ ਹਨ । ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਜੋ ਵਾਧਾ ਹੋਇਆ ਹੈ ਉਸ ਲਈ ਸਾਰੀਆਂ ਵਰਕਰਾਂ ਤੇ ਹੈਲਪਰਾਂ ਵਧਾਈ ਦੀਆਂ ਹੱਕਦਾਰ ਹਨ , ਕਿਉਂਕਿ ਆਪਣੇ ਹੱਕ ਲੈਣ ਲਈ ਉਹਨਾਂ ਨੇ ਜਥੇਬੰਦੀ ਦਾ ਡੱਟ ਕੇ ਸਾਥ ਦਿੱਤਾ ਹੈ । ਨਿੱਤ ਰੋਜ਼ ਸੜਕਾਂ ਤੇ ਧਰਨੇ , ਮੁਜ਼ਾਹਰੇ , ਪ੍ਰਦਰਸ਼ਨ ਕੀਤੇ ਹਨ । ਉਹਨਾਂ ਦੀ ਏਕਤਾ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ । ਕੌਮੀ ਪ੍ਰਧਾਨ ਨੇ ਕਿਹਾ ਕਿ ਸਾਡੀ ਲੜਾਈ ਅਜੇ ਮੁੱਕੀ ਨਹੀਂ । ਅਜੇ ਤਾਂ ਅਸੀਂ ਆਂਗਣਵਾੜੀ ਸੈਂਟਰਾਂ ਵਿੱਚੋਂ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਲੈਣੇ ਹਨ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿਵਾਉਣਾ ਹੈ । ਉਹਨਾਂ ਕਿਹਾ ਕਿ ਆਈ ਸੀ ਡੀ ਐਸ ਸਕੀਮ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰਦਿਆਂ ਵਰਕਰਾਂ ਤੇ ਹੈਲਪਰਾਂ ਨੂੰ 46 ਸਾਲ ਲੰਘ ਗਏ ਹਨ ਪਰ ਅਜੇ ਤੱਕ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ । ਉਹਨਾਂ ਕਿਹਾ ਕਿ ਜਥੇਬੰਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਮਿਲਦਾ । ਉਹਨਾਂ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਕਿ ਸਰਕਾਰ ਆਪਣੇ ਆਪ ਯੂਨੀਅਨ ਦੇ ਦਬਾਅ ਹੇਠ ਆ ਕੇ ਬਾਕੀ ਰਹਿੰਦੀਆਂ ਮੰਗਾਂ ਨੂੰ ਮੰਨੇ । ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਦਲਜਿੰਦਰ ਕੌਰ ਉਦੋਨੰਗਲ , ਬਲਵੀਰ ਕੌਰ ਮਾਨਸਾ , ਜਸਵੀਰ ਕੌਰ ਦਸੂਹਾ , ਗੁਰਮੀਤ ਕੌਰ ਗੋਨੇਆਣਾ , ਸਤਵੰਤ ਕੌਰ ਭੋਗਪੁਰ , ਦਲਜੀਤ ਕੌਰ ਬਰਨਾਲਾ , ਰੀਮਾ ਰਾਣੀ ਰੋਪੜ ਬਲਜੀਤ ਕੌਰ ਕੁਰਾਲੀ , ਪੂਨਾ ਰਾਣੀ ਨਵਾਂਸ਼ਹਿਰ , ਜਸਵਿੰਦਰ ਕੌਰ ਪੱਟੀ , ਸ਼ੀਲਾ ਦੇਵੀ ਫਿਰੋਜ਼ਪੁਰ , ਮਨਜੀਤ ਕੌਰ ਸੁਲਤਾਨਪੁਰ ਲੋਧੀ , ਅੰਮ੍ਰਿਤਪਾਲ ਕੌਰ ਸਿੱਧਵਾਂ ਬੇਟ , ਨਛੱਤਰ ਕੌਰ ਫਤਿਹਗੜ੍ਹ ਸਾਹਿਬ , ਛਿੰਦਰਪਾਲ ਕੌਰ ਭੂੰਗਾ , ਰਣਜੀਤ ਕੌਰ ਬਟਾਲਾ , ਕੁਲਵੰਤ ਕੌਰ ਲੁਹਾਰਾ , ਗੁਰਮੀਤ ਕੌਰ ਦਬੜੀਖਾਨਾ , ਸੁਰਿੰਦਰ ਕੌਰ ਮਲੇਰਕੋਟਲਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਸੁਮਨ ਬਾਲਾ ਪਠਾਨਕੋਟ , ਜਸਵੰਤ ਕੌਰ ਭਿੱਖੀ , ਜਸਪਾਲ ਕੌਰ ਝੁਨੀਰ , ਜਸਵੀਰ ਕੌਰ ਡੇਰਾ ਬਾਬਾ ਨਾਨਕ , ਸਰਬਜੀਤ ਕੌਰ ਸ੍ਰੀ ਹਰਗੋਬਿੰਦਪੁਰ , ਜਤਿੰਦਰ ਕੌਰ ਕਾਹਨੂੰਵਾਨ , ਰਣਜੀਤ ਕੌਰ ਬਟਾਲਾ , ਹਰਜਿੰਦਰ ਕੌਰ ਅਜਨਾਲਾ , ਪ੍ਰਕਾਸ਼ ਕੌਰ ਮਮਦੋਟ , ਇੰਦਰਜੀਤ ਕੌਰ ਖੂਹੀਆਂ ਸਰਵਰ , ਗੁਰਵੰਤ ਕੌਰ ਅਬੋਹਰ , ਛਿੰਦਰਪਾਲ ਕੌਰ ਜਲਾਲਾਬਾਦ , ਕੁਲਜੀਤ ਕੌਰ ਗੁਰੂ ਹਰਸਹਾਏ , ਮਨਜੀਤ ਕੌਰ ਇਲਮੇਵਾਲਾ , ਸਰਬਜੀਤ ਕੌਰ ਫਰੀਦਕੋਟ , ਰਵਿੰਦਰ ਕੌਰ ਕੋਟਕਪੂਰਾ , ਸਰਬਜੀਤ ਕੌਰ ਬਾਘਾਪੁਰਾਣਾ , ਜਸਪਾਲ ਕੌਰ ਮੋਗਾ , ਸੁਨੀਤਾ ਲੋਹੀਆ , ਮਨਜੀਤ ਕੌਰ ਸ਼ਾਹਕੋਟ , ਹਰਵਿੰਦਰ ਕੌਰ ਹੁਸ਼ਿਆਰਪੁਰ , ਰਣਜੀਤ ਕੌਰ ਮਾਹਿਲਪੁਰ , ਰਮਨਦੀਪ ਕੌਰ ਬੰਗਾ , ਕੁਲਵੰਤ ਕੌਰ ਸੜੋਆ , ਰਜਵੰਤ ਕੌਰ ਖਰੜ , ਕੰਵਲਜੀਤ ਕੌਰ ਸਰਦੂਲਗੜ੍ਹ , ਵੀਰਪਾਲ ਕੌਰ ਬੁਢਲਾਡਾ , ਅੰਮ੍ਰਿਤਪਾਲ ਕੌਰ ਬੱਲੂਆਣਾ , ਲਾਭ ਕੌਰ ਸੰਗਤ , ਸਤਵੰਤ ਕੌਰ ਤਲਵੰਡੀ ਸਾਬੋ , ਰੀਟਾ ਰਾਣੀ ਮੌੜ , ਸਰਬਜੀਤ ਕੌਰ ਫੂਲ , ਕਿਰਪਾਲ ਕੌਰ ਰਾਮਪੁਰਾ , ਜਸਵਿੰਦਰ ਕੌਰ ਭਗਤਾ , ਮਨਮੀਤ ਕੌਰ ਨਥਾਣਾ , ਜਤਿੰਦਰ ਕੌਰ ਚੋਹਲਾ ਸਾਹਿਬ , ਬੇਅੰਤ ਕੌਰ ਪੱਟੀ , ਰਜਵੰਤ ਕੌਰ ਤਰਨਤਾਰਨ , ਰਜਵੰਤ ਕੌਰ ਭਿੱਖੀਵਿੰਡ , ਜੀਵਨ ਮੱਖੂ , ਕੁਲਵਿੰਦਰ ਕੌਰ ਜੀਰਾ , ਰਾਜ ਕੌਰ ਘੱਲ ਖੁਰਦ , ਸੰਤੋਸ਼ ਕੌਰ ਵੇਰਕਾ , ਸਮਾਂ ਰਾਣੀ ਅਟਾਰੀ , ਜਸਵੀਰ ਕੌਰ ਮਜੀਠਾ , ਜਸਵਿੰਦਰ ਕੌਰ ਬੱਬੂ ਦੋਦਾ , ਕਿਰਨਦੀਪ ਕੌਰ ਭੰਗਚੜ੍ਹੀ , ਮਨਜੀਤ ਕੌਰ ਲੁਧਿਆਣਾ ਤੇ ਸ਼ੀਲਾ ਦੇਵੀ ਫਾਜ਼ਿਲਕਾ ਆਦਿ ਆਗੂ ਮੌਜੂਦ ਸਨ ।