ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਨ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ: ਰੋਜ਼ੀ ਬਰਕੰਦੀ

bttnews
0

 -ਵਿਧਾਇਕ ਬਰਕੰਦੀ ਵੱਲੋਂ ਮੜ੍ਹਮੱਲੂ ਅਤੇ ਬਰੀਵਾਲਾ ਵਿਖੇ ਵੱਖ-ਵੱਖ ਚੌਣ ਜਲਸਿਆਂ ਚ ਸੰਬੋਧਨ

-ਕਈ ਪਰਿਵਾਰਾਂ ਨੇ ਕੀਤੀ ਸ੍ਰੋਮਣੀ ਅਕਾਲੀ ਦਲ ਚ ਸ਼ਮੂਲਿਅਤ

ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਨ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ: ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ- 
ਸ੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਚੱਲ ਰਹੇ ਚੌਣ ਪ੍ਰਚਾਰ ਤਹਿਤ ਅੱਜ ਮੰਡੀ ਬਰੀਵਾਲਾ ਅਤੇ ਮੜ੍ਹਮੱਲੂ ਪਿੰਡ ਵਿਖੇ ਵੱਖ-ਵੱਖ ਨੁੱਕੜਾਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨਾਲ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ, ਗੁਰਦੀਪ ਸਿੰਘ ਮੜ੍ਹਮੱਲੂ, ਹੀਰਾ ਸਿੰਘ ਚੜ੍ਹੇਵਾਨ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਕਰੰਦੀ ਨੇ ਵੱਖ-ਵੱਖ ਨੁੱਕੜ ਮੀਟਿੰਗਾਂ ਰਾਹੀ ਵੱਖ-ਵੱਖ ਚੌਣ ਜਲਸਿਆ ਨੂੰ ਸੰਬੋਧਨ ਕੀਤਾ।
ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਨ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ: ਰੋਜ਼ੀ ਬਰਕੰਦੀ

ਇਸ  ਮੌਕੇ ਰੋਜ਼ੀ ਬਰਕੰਦੀ ਵੱਲੋਂ ਪਿੰਡ ਮੜ੍ਹਮੱਲੂ ਵਿਖੇ ਚੇਅਰਮੈਨ ਗੁਰਦੀਪ ਸਿੰਘ ਮੜ੍ਹਮੱਲੂ ਦੀ ਰਹਿਨੁਮਾਈ ਹੇਠ ਤਕਰੀਬਨ ਦਰਜ਼ਨਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਛੱਡ ਕੇ ਸ੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ ਇਸ ਤੋਂ ਇਲਾਵਾ ਬਰੀਵਾਲਾ ਵਿਖੇ ਵੀ ਜਗਮੀਤ ਸਿੰਘ ਭਾਨਾ ਬਰਾੜ ਨੇ  ਵੀ ਕਾਂਗਰਸ ਪਾਰਟੀ ਛੱਡ ਕੇ ਆਪਣੇ ਕਈ  ਸਾਥੀਆਂ ਨਾਲ ਸ੍ਰੋਮਣੀ ਅਕਾਲੀ ਦਲ ਚ ਸ਼ਮੂਲਿਅਤ ਕੀਤੀ। ਇਸ ਮੌਕੇ ਸ਼ਾਮਲ ਹੋਣ ਵਾਲੇ ਹਰਨੇਕ ਸਿੰਘ ਮੜ੍ਹਮੱਲੂ, ਬਲਰਾਜ ਸਿੰਘ, ਬੇਅੰਤ ਸਿੰਘ, ਹਰਜੀਤ ਸਿੰਘ, ਰਮਨ ਸਿੰਘ, ਟੀਟੂ ਸਿੰਘ, ਜਗਸੀਰ ਸਿੰਘ ਮੜ੍ਹਮੱਲੂ, ਭਾਨਾ ਬਰਾੜ ਬਰੀਵਾਲਾ ਆਦਿ ਨੂੰ ਪਾਰਟੀ ਚ ਜੀ ਆਇਆ ਆਖਦਿਆਂ ਸਨਮਾਨਿਤ ਕੀਤਾ ਅਤੇ ਕਿਹਾ ਕਿ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਰੋਜ਼ੀ ਬਰਕੰਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋਏ ਹਨ। ਕਾਂਗਰਸ ਨੇ ਆਪਣੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਲੋਕਾਂ ਨੂੰ ਝੂਠੇ ਲਾਰਿਆਂ ਤੋਂ ਸਿਵਾ ਕੁੱਝ ਵੀ ਨਹੀਂ ਦਿੱਤਾ ਅਤੇ ਸੂਬੇ ਦਾ ਵਿਕਾਸ ਕਰਨ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ।

 
ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਨ ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ: ਰੋਜ਼ੀ ਬਰਕੰਦੀ

ਇਸ ਤੋਂ ਇਲਾਵਾ ਉਨਾਂ ਕਿਹਾ ਕਿ ਦੂਜੇ ਪਾਸੇ ਆਪ ਪਾਰਟੀ ਵੀ ਲੁਹਾਵਣੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਪਰੰਤੂ ਪੰਜਾਬ ਦੇ ਲੋਕ ਇਨ੍ਹਾਂ ਟੋਪੀਆਂ ਵਾਲਿਆਂ ਦੇ ਲਾਰਿਆ ਚ ਆਉਣ ਵਾਲੇ ਨਹੀਂ। ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਸਰਕਾਰ ਹੈ, ਜੋ ਕਿ ਹਰ ਵਰਗ ਦੀ ਦੀ ਸਾਂਝੀ  ਸਰਕਾਰ ਹੈ। ਉਹਨਾਂ ਕਿਹਾ ਕਿ ਸੂਬੇ ਦਾ ਵਿਕਾਸ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਹੀ ਕਰਵਾ ਸਕਦਾ ਹੈ। ਇਸ ਲਈ ਆਉਣ ਵਾਲੀ 14 ਫਰਵਰੀ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸ੍ਰੋਮਣੀ ਅਕਾਲੀ ਅਤੇ ਬੀਐਸਪੀ ਗੱਠਜੋੜ ਦੇ ਹੱਥ ਮਜਬੂਤ ਕਰਨ ਲਈ ਕਿਹਾ। ਇਸ  ਤੋਂ ਇਲਾਵਾ ਰੋਜ਼ੀ ਬਰਕੰਦੀ ਨੇ ਸ੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਗੱਠਜੋੜ ਸਰਕਾਰ ਬਨਣ ਤੇ ਦਿੱਤੀਆਂ ਜਾਣ ਵਾਲੀਆਂ 13 ਨੁਕਤੀਆਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਵੰਤ ਸਿੰਘ ਲੰਬੀਢਾਬ, ਬਲਜਿੰਦਰ ਸਿੰਘ ਰੰਗਪੁਰੀ, ਚਰਨਦਾਸ ਚੰਨ੍ਹਾਂ, ਸਰਬਰਿੰਦਰ ਸਿੰਘ ਸੈਬੀ ਬੈਂਸ, ਸੰਦੀਪ ਕੁਮਾਰ,ਕ੍ਰਿਸ਼ਨ ਕੁਮਾਰ ਕ੍ਰਾਂਤੀ,ਫਕੀਰ ਚੰਦ,ਖੁਸ਼ਵਿੰਦਰ ਸਿੰਘ,ਮਾਹਲਾ ਸਿੰਘ, ਮੇਜ਼ਰ ਸਿੰਘ,  ਜਗਦੀਸ਼ ਸਿੰਘ,ਗੰਗਾ ਸੰਗਰਾਣਾਂ, ਸੰਤਰਾਮ ਗੁੱਲੂ ਸਰਕਲ ਪ੍ਰਧਾਨ, ਗੁਰਵਿੰਦਰ ਬਾਜਾ ਮਡਾਹਰ, ਸਤੀਸ਼ ਗੋਇਲ, ਗੁਰਭੇਜ਼ ਸਿੰਘ ਬਾਜਾ ਮਡਾਹਰ,ਰਾਜੂ ਮਕੱੜ,ਹਰਭਗਵਾਨ, ਸੱਤਾ ਬਰਕੰਦੀ,ਹਰਮੀਤ ਸਿੰਘ ਬਰਕੰਦੀ, ਜਸਪਾਲ ਸਿੰਘ ਪੀਏ ਮਨਜਿੰਰਦ ਸਿੰਘ ਬਿੱਟੂ, ਹਰਵਿੰਦਰ ਸਿੰਘ ਪੀਏ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸਹਿਬਾਨ ਹਾਜ਼ਰ ਸਨ। 

Post a Comment

0Comments

Post a Comment (0)