ਫਗਵਾੜਾ ਨੂੰ ਜਿਲ੍ਹਾ ਦਾ ਦਰਜਾ, ਹਸਪਤਾਲ, ਖੇਡ ਦਾ ਮੈਦਾਨ ਵੀ ਦਿੱਤਾ ਜਾਵੇਗਾ
ਫਗਵਾੜਾ,11 ਜਨਵਰੀ, 2022 - ਸੂਬੇ 'ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ਉਪਰੰਤ ਹਰੇਕ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱੱਤੀਆਂ ਜਾਣਗੀਆਂ ਤੇ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ.ਜਸਵੀਰ ਸਿੰਘ ਗੜੀ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਚੱਕਪ੍ਰੇਮਾ, ਵਾਰਿਆਹਾਂ, ਗੁਲਾਬਗੜ੍ਹ, ਲੱਖਪੁਰ, ਬੇਗਮਪੁਰਾ, ਸੰਗਤਪੁਰ, ਅਕਾਲਗੜ੍ਹ, ਜਮਾਲਪੁਰ, ਮੌਲੀ, ਜਗਤਪੁਰ ਜੱਟਾਂ ਨਿਹਾਲਗੜ੍ਹ, ਬਰਨ, ਕਿਸ਼ਨਪੁਰ, ਨੰਗਲ ਮੱਝਾ, ਸੱਪਰੋਰ, ਸੀਆਰਪੀ ਕਾਲੋਨੀ, ਰਾਣੀਪੁਰ ਕੰਬੋਆ, ਜਗਪਾਲਪੁਰ, ਸਿਕਰੀ, ਰਾਮਗੜ੍ਹ ਤੇ ਰਾਣੀਪੁਰ ਰਾਜਪੂਤਾਂ ਦਾ ਤੂਫ਼ਾਨੀ ਦੌਰਾ ਕਰਨ ਦੌਰਾਨ ਲੋਕਾ ਦੀਆ ਸਮੱਸਿਆਵਾਂ ਨੂੰ ਸੁਣਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਨ੍ਹਾਂ ਦੀਆ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਸ ਗੜ੍ਹੀ ਨੇ ਕਿਹਾ ਕਿ ਪ੍ਰਮੁਖਤਾ ਨਾਲ ਫਗਵਾੜਾ ਨੂੰ ਜਿਲ੍ਹਾ ਦਰਜਾ ਦਿੱਤਾ ਜਾਵੇਗਾ ਜਿਸ ਤਹਿਤ 500 ਬੇਡ ਦਾ ਬਹੁਖਾਸੀਅਤ ਹਸਪਤਾਲ ਅਤੇ ਖੇਡ ਦਾ ਮੈਦਾਨ ਦਿੱਤਾ ਜਾਵੇਗਾ। ਸ ਗੜ੍ਹੀ ਨੇ ਕਿਹਾ ਕਾਂਗਰਸ ਭਾਜਪਾ ਦੇ ਚੁਣੇ ਨੁਮਾਇੰਦਿਆ ਦੀ ਸ਼ਹਿ ਤੇ ਚੱਲ ਰਹੇ ਨਸ਼ੇ ਦਾ ਵਪਾਰ ਤੇ ਗੈਂਗਬਾਜ਼ੀ ਪਹਿਲ ਦੇ ਆਧਾਰ ਤੇ ਬੰਦ ਕੀਤੀ ਜਾਵੇਗੀ। ਸਰਦਾਰ ਗੜੀ ਨੇ ਕਿਹਾ ਕਿ ਇਸ ਵਾਰ ਲੋਕ ਪੰਜਾਬ 'ਚ ਸ਼ੋ੍ਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੱਡੀ ਲੀਡ ਨਾਲ ਜਿੱਤਕੇ ਫਗਵਾੜਾ ਹਲਕੇ ਦੀ ਸੀਟ ਪਾਰਟੀ ਦੀ ਝੋਲੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦਿਆਂ ਫਗਵਾੜਾ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਿਰਫ ਕੁਰਸੀ ਲਈ ਖਿੱਚੋਤਾਣ ਚੱਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੋ ਤੱਕ ਕਿ ਮੁੱਖ ਮੰਤਰੀ ਤੱਕ ਬਦਲ ਲੈਣ ਨਾਲ ਵੀ ਕਾਂਗਰਸ ਦਾ ਕਾਟੋ ਕਲੇੇਸ਼ ਖਤਮ ਨਹੀਂ ਹੋਇਆ। ਪਾਰਟੀ ਵਲੋਂ ਦਿੱਤੇ 13 ਨੁਕਾਤੀ ਪ੍ਰੋਗਰਾਮ ਸੰਬੰਧੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਹਰੇਕ ਵਰਗ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ 2022 ਦੀਆਂ ਚੋਣਾਂ 'ਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਸੂਬੇ 'ਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ ਤੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਇਸ ਮੌਕੇ ਐਸਜੀਪੀਜੀ ਕਾਰਜਕਾਰਨੀ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ, ਬਸਪਾ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਲਾਲੋ, ਸਰਕਲ ਜਥੇਦਾਰ ਰਜਿੰਦਰ ਸਿੰਘ ਚੰਦੀ, ਪਾਰਲੀਮੈਂਟ ਇੰਚਾਰਜ ਲੇਖ ਰਾਜ ਜਮਾਲਪੁਰੀ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ, ਇ ਪਰਦੀਪ ਮੱਲ, ਸਰਕਲ ਜਥੇਦਾਰ ਗੁਰਦੀਪ ਸਿੰਘ ਖੇੜਾ, ਗੁਰਦਿੱਤਾ ਬੰਗੜ, ਚਰਨਜੀਤ ਚਕ ਹਕੀਮ, ਸਰਪੰਚ ਬਲਵੀਰ ਬੇਗਮਪੁਰਾ, ਸਰਪੰਚ ਅਟਵਾਲ ਅਕਾਲਗੜ੍ਹ,ਸ਼ਰਣ ਸਿੰਘ ਅਟਵਾਲ , ਹਰਵਿੰਦਰ ਸਿੰਘ ਲਵਲੀ , ਰਾਜਿੰਦਰ ਸਿੰਘ, ਲਾਲ ਸਿੰਘ ਅਕਾਲਗੜ , ਮਨਜਿੰਦਰ ਸਿੰਘ, ਸਰਪੰਚ ਹਰਦੀਪ ਸਿੰਘ ਸੰਗਤਪੁਰਾ, ਕੁਲਦੀਪ ਸਿੰਘ, ਸੁਰਜੀਤ ਸਿੰਘ, ਬਲਬੀਰ ਗੁਲਾਬਗੜ, ਨਰਿੰਦਰ ਗੁਲਾਬਗੜ, ਕਮਲ ਲਖਪੁਰ, ਮੋਹਨਲਾਲ ਬੇਗਮਪੁਰ, ਬਲਬੀਰ ਬੇਗਮਪੁਰ, ਜਸਵਿੰਦਰ ਸਿੰਘ, ਪਰਗਟ ਸਿੰਘ ਅਕਾਲਗੜ, ਵਲੈਤੀ ਰਾਮ , ਸੋਢੀ ਸਿੰਘ ਜਮਾਲਪੁਰ, ਅਮਰਜੀਤ ਸਿੰਘ, ਸੰਤੋਖ ਸਿੰਘ , ਬਲਦੇਵ ਸਿੰਘ ਜਗਤਪੁਰ ਜੱਟਾ, ਪ੍ਰਧਾਨ ਸੁਰਿੰਦਰ ਪਾਲ, ਸਤਪਾਲ ਸਿੰਘ ਕਿਸ਼ਨਪੁਰ, ਪਰਮਿੰਦਰ ਸਿੰਘ ਲਾੜੀ, ਚਮਨ ਲਾਲ ਨੰਗਲ ਮਾਝਾ, ਲਾਲ ਸਿੰਘ, ਸਿਮਰੋ ਰਾਮ, ਸੁਰਜੀਤ ਕੌਰ, ਸਿਮਰਨ ਕੌਰ, ਰਾਜੀਵਰ ਸਿੰਘ, ਲਖਵੀਰ, ਜਗਪਾਲ ਸਿੰਘ , ਮਨਜਿੰਦਰ ਸਿੰਘ, ਬਲਕਾਰ ਸਿੰਘ, ਦੂਮਨ ਸਿੰਘ , ਰੰਜੀਤ ਸਿੰਘ, ਪ੍ਰਕਾਸ਼ ਸਿੰਘ ਵੀ ਮੌਜੂਦ ਸਨ l