- ਹਰਬੰਸ ਕੌਰ ਬੱਲਾ ਨੂੰ ਬਣਾਇਆ ਗਿਆ ਬਲਾਕ ਮੋਰਿੰਡਾ ਦੀ ਪ੍ਰਧਾਨ -
ਸੂਬਾ ਪ੍ਰਧਾਨ ਹਰਗੋਬਿੰਦ ਕੌਰ ਬਲਾਕ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ । |
ਮੋਰਿੰਡਾ , 17 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮੋਰਿੰਡਾ ਦੀ ਮੀਟਿੰਗ ਜ਼ਿਲਾ ਰੋਪੜ ਦੀ ਪ੍ਰਧਾਨ ਰੀਮਾ ਰਾਣੀ ਰੋਪੜ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਇਸ ਸਮੇਂ ਸਰਬਸੰਮਤੀ ਨਾਲ ਬਲਾਕ ਮੋਰਿੰਡਾ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ । ਜਿਸ ਦੌਰਾਨ ਹਰਬੰਸ ਕੌਰ ਬੱਲਾ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਸੰਤੋਸ਼ ਕੌਰ ਧਨੋਰੀ ਨੂੰ , ਮੀਤ ਪ੍ਰਧਾਨ ਸਵਰਨਜੀਤ ਕੌਰ ਕੋਟਲੀ ਤੇ ਦਲਵੀਰ ਕੌਰ ਰੰਗੀਆਂ ਨੂੰ , ਜਨਰਲ ਸਕੱਤਰ ਰਣਜੀਤ ਕੌਰ ਮੋਰਿੰਡਾ ਨੂੰ , ਸਕੱਤਰ ਸਿਮਰਜੀਤ ਕੌਰ ਭੜੋਲੀ ਤੇ ਹਰਪ੍ਰੀਤ ਕੌਰ ਉਇੰਦ ਨੂੰ , ਜਥੇਬੰਧਕ ਸਕੱਤਰ ਕੁਲਵੀਰ ਕੌਰ ਝਰਹੇੜੀ ਨੂੰ , ਵਿੱਚ ਸਕੱਤਰ ਕੁਲਜੀਤ ਕੌਰ ਪਪਰਾਲੀ ਨੂੰ , ਪ੍ਰੈਸ ਸਕੱਤਰ ਸੀਮਾ ਸ਼ਰਮਾ ਸੋਚਦਾ ਨੂੰ ਤੇ ਪ੍ਰਚਾਰ ਸਕੱਤਰ ਕੰਵਲਜੀਤ ਕੌਰ ਮੜੋਲੀ ਨੂੰ ਬਣਾਇਆ ਗਿਆ । ਇਸ ਤੋਂ ਇਲਾਵਾ 14 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਪਿਛਲੇਂ 46 ਸਾਲਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ । ਜਦੋਂ ਕਿ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਸੂਬਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਜਥੇਬੰਦੀ ਨੂੰ ਹਰ ਪੱਖੋਂ ਪੂਰਾ ਸਾਥ ਦੇਣ , ਕਿਉਂਕਿ ਸਰਕਾਰਾਂ ਤੇ ਦਬਾਅ ਸ਼ਕਤੀ ਨਾਲ ਹੀ ਵੱਧਦਾ ਹੈ । ਇਸ ਮੌਕੇ ਜਥੇਬੰਦੀ ਦੀਆਂ ਆਗੂਆਂ ਨੇ ਹਰਗੋਬਿੰਦ ਕੌਰ ਨੂੰ ਸਨਮਾਨਿਤ ਕੀਤਾ ।