ਫਗਵਾੜਾ, 31 ਜਨਵਰੀ: ਫਗਵਾੜਾ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਅੱਜ ਕੇਂਦਰੀ ਮੰਤਰੀ ਸੋਮਪ੍ਰਕਾਸ਼, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਅਤੇ ਸੂਬਾ ਮਹਾਮੰਤਰੀ ਭਾਜਪਾ ਪੰਜਾਬ ਰਾਜੇਸ਼ ਬੱਗਾ ਦੀ ਮੌਜੂਦਗੀ ਵਿਚ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕੀਤਾ। ਕੇਂਦਰੀ ਮੰਤਰੀ ਅਤੇ ਸਾਬਕਾ ਵਿਧਾਇਕ ਫਗਵਾੜਾ ਸੋਮਪ੍ਰਕਾਸ਼ ਨੇ ਨਾਮਜ਼ਦਗੀ ਦੀ ਪ੍ਰਸਤਾਵਨਾ ਕੀਤੀ ਅਤੇ ਅਮਿਤ ਸਾਂਪਲਾ ਕਵਰਰਿੰਗ ਕੈਂਡਿਡੈਟ ਰਹੇ।
ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਪਹਿਲਾਂ ਚੋਣ ਦਫ਼ਤਰ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੁਸ਼ਯੰਤ ਗੌਤਮ ਨੇ ਕਿਹਾ ਕਿ ਭਾਜਪਾ ਨੇ ਆਪਣਾ ਇਕ ਵੱਡਾ ਚਿਹਰਾ ਜੋ ਕਿ ਪਹਿਲਾਂ ਹੁਸ਼ਿਆਰਪੁਰ ਤੋਂ ਸਾਂਸਦ, ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਹੁਣ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਹਨ। ਗੌਤਮ ਨੇ ਕਿਹਾ ਕਿ ਉਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰਾਂ ਵਿਜੈ ਸਾਂਪਲਾ ਨੂੰ ਪਹਿਲਾਂ ਸਾਂਸਦ ਚੁਣ ਕੇ ਫਗਵਾੜਾ ਵਾਸੀਆਂ ਨੇ ਫਗਵਾੜਾ ਦੀ ਸੇਵਾ ਦਾ ਮੌਕਾ ਦਿੱਤਾ ਹੁਣ ਇਸ ਵਾਰ ਫਗਵਾੜਾ ਤੋਂ ਵਿਧਾਇਕ ਚੁਣ ਕੇ ਸਾਂਪਲਾ ਨੂੰ ਫਗਵਾੜਾ ਦੀ ਸੇਵਾ ਦਾ ਮੌਕਾ ਦੇਣਗੇ। ਉਨਾਂ ਅੱਗੇ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਸਾਂਪਲਾ ਵਿਧਾਇਕ ਚੁਨਣ ਤੋਂ ਬਾਅਦ ਫਗਵਾੜਾ ਦਾ ਚਹੂਮੁੱਖੀ ਵਿਕਾਸ ਸੁਨਿਸ਼ਿਚਤ ਕਰਨਗੇ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਸੋਮਪ੍ਰਕਾਸ਼ ਨੇ ਸੰਹੁ ਚੁੱਕੀ ਕਿ ਉਹ ਨਾ ਸਿਰਫ਼ ਵਿਜੈ ਸਾਂਪਲਾ ਦਾ ਸਾਥ ਦੇਣਗੇ, ਬਲਕਿ ਪੰਜਾਬ ਵਿਧਾਨਸਭਾ ਤੋਂ ਫਗਵਾੜਾ ਦਾ ਵਿਧਾਇਕ ਬਣਾ ਕੇ ਭੇਜਣਗੇ। ਉਨਾਂ ਅੱਗੇ ਕਿਹਾ ਕਿ ਜਿਸ ਤਰਾਂ ਫਗਵਾੜਾ ਵਾਸੀ ਸਾਂਪਲਾ ਨੂੰ ਪਿਆਰ ਦੇ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਸਾਂਪਲਾ ਭਾਰੀ ਵੋਟਾਂ ਤੋਂ ਜਿੱਤ ਹਾਸਿਲ ਕਰਣਗੇ।
ਇਸ ਮੌਕੇ ’ਤੇ ਸੋਹਨ ਲਾਲ ਬੰਗਾ, ਸਾਬਕਾ ਚੇਅਰਮੈਨ ਇੰਪਰੁਵਮੇਂਟ ਟਰੱਸਟ ਫਗਵਾੜਾ, ਬਲਭਦਰ ਸੇਨ ਦੁੱਗਲ, ਰਾਜੀਵ ਪਾਵਾ, ਮੀਨਾ ਪਰਮਾਰ ਚੋਣ ਇੰਚਾਰਜ, ਤੇਜਸਵੀ ਭਾਰਦਵਾਜ, ਪੰਕਜ ਚਾਵਲਾ, ਸੁਰਿੰਦਰ ਚੋਪੜਾ, ਰਮੇਸ਼ ਸਚਦੇਵਾ, ਮੀਡਿਆ ਇੰਚਾਰਜ ਸੁਨੀਲ ਮਦਾਨ, ਅਨੁਰਾਗ ਮਾਨਖੰਡ, ਅਨਿਰੁੱਧ ਕੁਮਾਰ, ਅਸ਼ੋਕ ਦੁੱਗਲ, ਰਾਜਪਾਲ ਘਈ, ਸਾਹਿਲ ਸਾਂਪਲਾ, ਰਾਜ ਕੁਮਾਰ ਗੁਪਤਾ, ਕਮਲ ਕਪੂਰ, ਰਾਜਿੰਦਰ ਕਪੂਰ, ਜਤਿਨ ਵੋਹਰਾ, ਮਹਿੰਦਰ ਥਾਪਰ, ਹਰਵਿੰਦਰ ਸ਼ਰਮਾ, ਭਾਰਤ ਭੁਸ਼ਣ, ਭਾਰਤੀ ਸ਼ਰਮਾ, ਚੰਦਾ ਮਿਸ਼ਰਾ, ਸੰਜੈ ਗਰੋਵਰ, ਗੁਰਦੀਪ ਦੀਪਾ, ਓਮਪ੍ਰਕਾਸ਼ ਬਿੱਟੂ, ਪਰਮੋਦ ਮਿਸ਼ਰਾ, ਹਰੀਸ਼ ਮਾਸਟਰ, ਲੱਕੀ ਸਰਵੱਤਾ, ਮਿੰਟੂ, ਕਮਲ ਮਾਟਾ, ਰਾਮ ਚੰਦਰ, ਨਾਇਬ, ਦੀਪਕ ਸੋਨੀ, ਮਨਿੰਦਰ, ਰਜਨੀ ਬਾਲਾ ਖਜੁਰਲਾ, ਮਨਿੰਦਰ ਬੈਂਸ, ਹਰਸ਼ ਵੀਰਜੀ, ਵਿਨੋਦ ਸ਼ਰਮਾ, ਭਰਤੀ ਸ਼ਰਮਾ, ਜਸਵੀਰ ਕੌਰ, ਅੰਜੁ ਖੁਰਾਨਾ, ਨੀਤੂ ਸੈਣੀ, ਕਮਲਜੀਤ, ਜੱਸ, ਲਾਡੀ, ਪਰਮਜੀਤ, ਰਾਕੇਸ਼ ਸ਼ਰਮਾ ਸਮੇਤ ਸੈਕੜਿਆਂ ਵਰਕਰ ਮੌਜੂਦ ਸਨ।