ਜਿਲ੍ਹਾ ਪੁਸਿਲ ਵੱਲੋਂ 55 ਪੇਟੀਆ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

bttnews
0

 

ਜਿਲ੍ਹਾ ਪੁਸਿਲ ਵੱਲੋਂ 55 ਪੇਟੀਆ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਮਲੋਟ , ਸ੍ਰੀ ਮੁਕਤਸਰ ਸਾਹਿਬ-
 ਸਰਬਜੀਤ ਸਿੰਘ ਐਸ.ਐਸ.ਪੀ ਵੱਲੋਂ ਚੋਣਾਂ ਜਾਬਤਾ ਦੌਰਾਨ ਜਿਲ੍ਹਾ ਅੰਦਰ ਸਖਤ ਸੁਰੱਖਿਆਂ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਜਿਸ ਤਹਿਤ ਪੁਲਿਸ ਵੱਲੋਂ ਨਾਕਾ ਬੰਦੀ ਕਰ ਅਤੇ ਪਿੰਡਾਂ ਸ਼ਹਿਰਾ ਅੰਦਰ ਗਸਤ ਵਾ ਚੈਕਿੰਗ ਕਰ ਸ਼ਰਰਾਤੀ ਅਨਸਰਾਂ ਤੇ ਨਿਕੇਲ ਕੱਸੀ ਜਾ ਰਹੀ ਹੈ ਇਸੇ ਤਹਿਤ ਹੀ ਮੋਹਨ ਲਾਲ ਐਸ.ਪੀ (ਡੀ) ਤੇ ਜਸਪਾਲ ਸਿੰਘ ਡੀ.ਐਸ.ਪੀ ਮਲੋਟ ਦੀ ਨਿਗਰਨੀ ਹੇਠ ਅਤੇ ਐਸ.ਆਈ ਜਸ਼ਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਵੱਲੋਂ 55 ਪੇਟੀਆ ਸ਼ਰਾਬ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਜਾਣਾਕਾਰੀ ਮੁਤਾਬਿਕ ਸ.ਥ. ਸ਼ਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧੀ ਵਿੱਚ ਫਿਰਨੀ ਪਿੰਡ ਖਾਨੇ ਕੀ ਢਾਬ ਮੌਜੂਦ ਸੀ ਤਾਂ ਮੁੱਖਬਰ ਖਾਸ ਦੀ ਇਤਲਾਹ ਦਿੱਤੀ ਕਿ ਅਜੈ ਸੇਠੀ ਪੁੱਤਰ ਬਲਵਿੰਦਰ ਸੇਠੀ, ਧਰਮਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਖਾਨੇ ਕੀ ਢਾਬ ਜੋ ਹਰਿਆਣਾ ਸਟੇਟ ਤੋਂ ਸ਼ਰਾਬ ਲਿਆ ਕਿ ਸਸਤੇ ਭਾਅ ਵਿੱਚ ਅੱਗੇ ਵੇਚਦੇ ਹਨ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਹਰਿਆਣਾ ਸਟੇਟ ਦੀ ਸ਼ਰਾਬ ਬ੍ਰਾਮਦ ਹੋ ਸਕਦੀ ਹੈ। ਜਿਸ ਤਹਿਤ ਧਰਮਿੰਦਰ ਸਿੰਘ ਦੇ ਘਰ ਵਿੱਚ ਰੇਡ ਕਰਨ ਤੇ ਉਸ ਦੇ ਘਰ ਵਿੱਚੋਂ 05 ਪੇਟੀਆਂ ਰਸ ਭਰਾ ਮਾਲਟਾ ਹਰਿਆਣਾ 05 ਪੇਟੀਆ ਪੰਜਾਬ ਖਾਸਾ ਸੰਤਰਾਂ 03 ਪੇਟੀਆ ਰਸੀਲਾ ਮਾਲਟਾ ਹਰਿਆਣਾ, 42 ਪੇਟੀਆ ਫਸਟ ਚੁਆਇਸ ਕੁੱਲ 55 ਪੇਟੀਆ ਸ਼ਰਾਬ ਬ੍ਰਾਮਦ ਹੋਈ ਜਿਸ ਤੇ ਮੁਕੱਦਮਾ ਨੰਬਰ 09 ਮਿਤੀ 15.01.22 ਅ/ਧ 61-1-14 ਐਕਸਾਇਜ਼ ਐਕਟ ਥਾਣਾ ਸਦਰ ਮਲੋਟ ਦਰਜ਼ ਰਜਿਸ਼ਟਰ ਕਰ ਅਜੈ ਸੇਠੀ ਉੱਕਤ ਨੂੰ ਮੌਕੇ ਪਰ ਗ੍ਰਿਫਤਾਰ ਕੀਤਾ ਅਤੇ ਧਰਮਿੰਦਰ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀ ਅਜੈ ਕੁਮਾਰ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਮੁੱਕਦਮਾ ਦੀ ਅਗਲੇਰੀ ਤਫਤੀਸ਼ ਜਾਰੀ ਹੈ।

Post a Comment

0Comments

Post a Comment (0)