ਨਵੀਂ
ਦਿੱਲੀ, 01 ਦਸੰਬਰ:
ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਨਵੀਂ ਬਣੀ
ਕਮੇਟੀ 'ਚ
ਕਿਸੇ ਵੀ ਅਹੁਦੇ 'ਤੇ ਕੰਮ
ਨਹੀਂ ਕਰਨਗੇ। ਨਿੱਜੀ
ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ 'ਮੇਰੇ ਨਾਲ ਕੰਮ
ਕਰਨ ਵਾਲੇ ਸਾਰੇ ਅਹੁਦੇਦਾਰਾਂ,
ਮੈਂਬਰਾਂ, ਸਟਾਫ਼
ਅਤੇ ਲੋਕਾਂ ਦਾ ਧੰਨਵਾਦ ਸਹਿਤ;
ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ
ਹਾਂ। ਮੈਂ ਆਉਣ ਵਾਲੀਆਂ DSGMC
ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ। ਆਪਣੇ ਭਾਈਚਾਰੇ, ਮਨੁੱਖਤਾ ਅਤੇ
ਦੇਸ਼ ਦੀ ਸੇਵਾ ਕਰਨ ਦੀ ਮੇਰੀ ਵਚਨਬੱਧਤਾ ਅਜੇ ਵੀ ਕਾਇਮ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਭਾਜਪਾ ਦੇ ਮੁੱਖ ਦਫਤਰ ਵਿਚ
ਅਮਿਤ ਸ਼ਾਹ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋਏ।