- ਪਿੰਡ ਭਾਗਸਰ ਵਿਖੇ 6 ਥਾਵਾਂ ਤੇ ਕੀਤੀਆਂ ਨੁੱਕੜ ਮੀਟਿੰਗਾਂ -
ਪਿੰਡ ਭਾਗਸਰ ਵਿਖੇ ਪ੍ਰਿਤਪਾਲ ਸਿੰਘ ਬਰਾੜ ਦੇ ਘਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਪ੍ਰੀਤ ਸਿੰਘ ਕੋਟਭਾਈ । |
ਸ੍ਰੀ ਮੁਕਤਸਰ ਸਾਹਿਬ , 30 ਦਸੰਬਰ (ਸੁਖਪਾਲ ਸਿੰਘ ਢਿੱਲੋਂ) -
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਆਮ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ ਤੇ ਲੋਕਾਂ ਨੂੰ ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਾ ਚਾਹੀਦਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭਾਗਸਰ ਵਿਖੇ ਪ੍ਰਿਤਪਾਲ ਸਿੰਘ ਬਰਾੜ ਦੇ ਘਰ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਮਲੋਟ ਤੋਂ ਸਾਂਝੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਨੇ ਕੀਤਾ । ਉਹਨਾਂ ਨੇ ਪਿੰਡ ਭਾਗਸਰ ਵਿਖੇ 6 ਥਾਵਾਂ ਤੇ ਨੁੱਕੜ ਮੀਟਿੰਗਾਂ ਕੀਤੀਆਂ । ਵੱਖ-ਵੱਖ ਥਾਵਾਂ ਤੇ ਜਿਥੇ ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਰੱਜ ਕੇ ਭੰਡਿਆ , ਉਥੇ ਅਕਾਲੀ ਦਲ ਬਾਦਲ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਵਿਕਾਸ ਦਾ ਫਿਕਰ ਹੈ । ਜੋ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਹਨ ਉਹ ਸਭ ਅਕਾਲੀ ਸਰਕਾਰ ਦੀ ਦੇਣ ਹੈ । ਜਦੋਂ ਕਿ ਕਾਂਗਰਸ ਨੇ ਤਾਂ ਕੁੱਝ ਦੇਣ ਦੀ ਬਜਾਏ ਉਲਟਾ ਖੋਇਆ ਹੀ ਹੈ । ਇਸ ਮੌਕੇ ਸਰਬਨ ਸਿੰਘ ਬਰਾੜ , ਨਰਿੰਦਰ ਸਿੰਘ ਬਰਾੜ , ਸਰਬਨ ਸਿੰਘ ਧਾਲੀਵਾਲ , ਜਥੇਦਾਰ ਬਲਕਾਰ ਸਿੰਘ , ਜਗਦੇਵ ਸਿੰਘ ਬਰਾੜ , ਪਿ੍ਰਤਪਾਲ ਸਿੰਘ ਬਰਾੜ , ਰਾਜਾ ਸਿੰਘ , ਬਘੇਰ ਸਿੰਘ , ਹਰਮੰਦਰ ਸਿੰਘ ਬਰਾੜ , ਰਾਜਬੀਰ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ , ਸ਼ਿਵਰਾਜ ਸਿੰਘ , ਬੰਟੀ ਬਰਾੜ , ਜਸਵਿੰਦਰ ਸਿੰਘ ਛਿੰਦਾ , ਸਰੂਪ ਸਿੰਘ ਨੰਦਗੜ੍ਹ , ਪਰੀਤਇੰਦਰ ਸਿੰਘ ਸੰਮੇਂਵਾਲੀ , ਜਗਮੀਤ ਸਿੰਘ ਨਾਨਕਪੁਰਾ , ਗੁਰਸਮਿੰਦਰ ਸਿੰਘ ਟੋਨਾ , ਬਲਕਰਨ ਸਿੰਘ ਬਰਾੜ ਅਤੇ ਬਸਪਾ ਆਗੂ ਸੁਖਦੇਵ ਸਿੰਘ ਲੱਖੇਵਾਲੀ ਤੇ ਤਰਸੇਮ ਸਿੰਘ ਹਾਜ਼ਰ ਸਨ ।