ਗਿੱਦੜਬਾਹਾ / ਸ਼੍ਰੀ ਮੁਕਤਸਰ ਸਾਹਿਬ 1 ਦਸੰਬਰ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ, ਕੋਟ ਭਾਈ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਕੋਟਭਾਈ ਵਿਖੇ ਸਵੈ ਰੋਜ਼ਗਾਰ ਲਈ ਵੱਖ ਵੱਖ ਤਰਾਂ ਦੇ ਕੋਰਸ ਕਰਵਾਏ ਜਾ ਰਹੇ ਹਨ ।
ਸਟੇਟ ਬੈਂਕ ਆਫ ਇੰਡੀਆਂ ਦੀ ਇਸ ਸੰਸਥਾ ਵੱਲੋਂ 30 ਦਿਨਾਂ ਦੇ “ਵੂਮੈਨ ਟੇਲਰ ” ਦਾ ਕੋਰਸ ਕਰਵਾਇਆ ਗਿਆ ਅਤੇ ਸਿਖਿਆਰਥੀਆਂ ਨੂੰ ਕੋਰਸ ਖਤਮ ਹੋਣ ਉਪਰੰਤ ਸ੍ਰੀ ਰਾਜਿੰਦਰ ਚਾਵਲਾ, ਚੀਫ ਮੈਨੇਜਰ (ਅਪਰੇਸ਼ਨ) ਸਟੇਟ ਬੈਂਕ ਆਫ ਇੰਡੀਆ, ਰਿਜ਼ਨਲ ਦਫਤਰ, ਸ੍ਰੀ ਮੁਕਤਸਰ ਸਾਹਿਬ ਵਲੋਂ ਸਰਟੀਫਿਕੇਟ ਵੰਡੇ ਗਏ ਅਤੇ ਸਿਖਿਆਰਥੀਆਂ ਨੂੰ ਸਵ੍ਹੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ।
ਸੰਸਥਾ ਦੇ ਡਾਇਰੈਕਟਰ ਸ੍ਰੀ ਸੁਰਿੰਦਰ ਸਿੰਘ ਢੱਲਾ ਨੇ ਕਰਜਾ ਲੈਣ ਲਈ ਸਿਖਿਆਰਥੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ।