ਸ੍ਰੀ ਮੁਕਤਸਰ ਸਾਹਿਬ , 8 ਨਵੰਬਰ (ਸੁਖਪਾਲ ਸਿੰਘ ਢਿੱਲੋਂ) - ਸਹਿਕਾਰੀ ਸਭਾ ਪਿੰਡ ਭਾਗਸਰ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਬਨ ਸਿੰਘ ਧਾਲੀਵਾਲ ਦੇ ਛੋਟੇ ਭਰਾ ਅਰਜਨ ਸਿੰਘ ਧਾਲੀਵਾਲ ਦੀ ਪਿਛਲੇਂ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਉਹਨਾਂ ਦੀ ਹੋਈ ਮੌਤ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ , ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ , ਮਨਜੀਤ ਸਿੰਘ ਸੰਧੂ ਚੱਕ ਸ਼ੇਰੇਵਾਲਾ , ਸਰੂਪ ਸਿੰਘ ਨੰਦਗੜ੍ਹ , ਪ੍ਰੀਤਇੰਦਰ ਸਿੰਘ ਸੰਮੇਂਵਾਲੀ , ਗੁਰਮੇਲ ਸਿੰਘ ਲੱਖੇਵਾਲੀ , ਸਰਬਨ ਸਿੰਘ ਬਰਾੜ ਭਾਗਸਰ , ਜਥੇਦਾਰ ਬਲਕਾਰ ਸਿੰਘ ਭਾਗਸਰ , ਨਰਿੰਦਰ ਸਿੰਘ ਬਰਾੜ , ਹਰਮੰਦਰ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ , ਪਰਮਜੀਤ ਸਿੰਘ ਸਰਪੰਚ ਭਾਗਸਰ , ਗੁਰਦੀਪ ਸਿੰਘ ਬਰਾੜ , ਮਨਿੰਦਰ ਸਿੰਘ ਬਰਾੜ, ਬੇਅੰਤ ਸਿੰਘ ਬਰਾੜ , ਪਰਮਿੰਦਰ ਸਿੰਘ ਬਿੱਟੂ ਬਰਾੜ, ਸੁਖਪਾਲ ਸਿੰਘ ਗਿੱਲ , ਰਾਜਬੀਰ ਸਿੰਘ ਬਰਾੜ ਤੋਂ ਇਲਾਵਾ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ । ਸਵਰਗਵਾਸੀ ਅਰਜਨ ਸਿੰਘ ਧਾਲੀਵਾਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 14 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਨਹਿਰ ਵਾਲੇ ਗੁਰਦੁਆਰਾ ਸਾਹਿਬ ਪਿੰਡ ਭਾਗਸਰ ਵਿਖੇ ਹੋਵੇਗੀ ।