ਸ੍ਰੀ ਮੁਕਤਸਰ ਸਾਹਿਬ - ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਅੱਜ ਮਨਾਏ ਜਾ ਰਹੇ ਨੋ ਚਲਾਨ ਡੇ ਮੌਕੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ SSP ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵੱਖਰੀ ਕਿਸਮ ਦੇ ਜਾਗਰੂਕਤਾ ਪਰੋਗਰਾਮ ਦਾ ਸਥਾਨਿਕ ਰੈਡ ਕਰਾਸ ਭਵਨ ਵਿਖੇ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਮੌਕੇ ਵੱਖਰੀ ਗੱਲ ਇਹ ਰਹੀ ਕਿ ਇਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਅਹੁਦੇਦਾਰ, ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੁਧੀਜੀਵੀਆਂ ਅਤੇ ਦੁਕਾਨਦਾਰਾਂ ਨੇ ਸ਼ਿਰਕਤ ਕੀਤੀ। ਪੁਲਿਸ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਵੱਲੋਂ ਯੋਜਨਾਬੱਧ ਤਰੀਕੇ ਨਾਲ ਚਲਾਏ ਜਾ ਰਹੇ ਇਸ ਜਾਗਰੂਕਤਾ ਪਰੋਗਰਾਮ ਦੀ ਪ੍ਰਧਾਨਗੀ ਕਰਨ ਪਹੁੰਚੇ ਮੈਡਮ ਰਾਜਦੀਪ ਕੌਰ ਏ ਡੀ ਸੀ ਨੇਂ ਸਮੁੱਚੀ ਹਾਜਰੀਨ ਦੇ ਮਨਾਂ ਤੇ ਚੋਟ ਕਰਦਿਆਂ ਸਵਾਲ ਕੀਤਾ ਕਿ ਅਸੀਂ ਲੋਕ ਚੰਡੀਗੜ ਜਾਂ ਕਿਸੇ ਹੋਰ ਮਹਾਂਨਗਰ ਵਿੱਚ ਪਹੁੰਚਦੇ ਹੀ ਆਪਣੇ ਆਪ ਸੀਟ ਬੈਲਟ, ਹੈਲਮੇਟ ਤੇ ਹੋਰ ਟਰੈਫਿਕ ਨਿਯਮਾਂ ਦਾ ਖਿਆਲ ਕਿਸ ਪ੍ਰਕਾਰ ਬੜੇ ਡਰ ਅਤੇ ਜਿੰਮੇਵਾਰੀ ਨਾਲ ਕਰਨ ਲੱਗ ਜਾਂਦੇ ਹਾਂ ਪਰ ਅਜਿਹਾ ਅਸੀ ਲੋਕ ਪੰਜਾਬ ਵਿੱਚ ਕਿਉਂ ਨਹੀਂ ਕਰਦੇ। ਉਹਨਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਸਾਡੀ ਰੁਟੀਨ ਦੀ ਆਦਤ ਦੇ ਨਾਲ ਨਾਲ ਸਾਡੀ ਜ਼ਿੰਮੇਵਾਰੀ ਵੀ ਬਣਨੀ ਚਾਹੀਦੀ ਹੈ। ਇਸ ਮੌਕੇ ਜਗਸੀਰ ਸਿੰਘ ਐਸ ਆਈ ਦੀ ਅਗਵਾਈ ਵਿੱਚ ਸਮੁੱਚੀ ਹਾਜਰੀਨ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ ਗਈ ਅਤੇ ਨਾਲ ਹੀ ਵਿਭਾਗ ਦੇ ਟਰੈਫਿਕ ਵਿੰਗ ਦੁਆਰਾ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਇੱਕ ਟਰੈਫਿਕ ਜਾਗਰੂਕਤਾ ਸੋਵੀਨਰ ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਜਗਦੀਸ਼ ਕੁਮਾਰ ਕਪਤਾਨ ਪੁਲਿਸ ਸਥਾਨਿਕ ਨੇ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਇਸ ਜਿਲਾ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਿਰਫ ਤਾਂ ਹੀ ਕਾਰਗਰ ਹੋ ਸਕਦੀਆਂ ਹਨ ਜੇਕਰ ਸਾਰੇ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਆਪਣਾ ਫਰਜ਼ ਸਮਝਕੇ ਕਰਨ ਨਾ ਕਿ ਪੁਲਿਸ ਜਾਂ ਕਾਨੂੰਨ ਦੇ ਡਰ ਕਾਰਨ। ਏ ਡੀ ਸੀ ਮੈਡਮ ਵੱਲੋਂ ਟਰੈਫਿਕ ਪਾਰਕ ਅਤੇ ਵਿਸ਼ੇਸ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਗੱਲ ਕੀਤੀ ਗਈ ਤਾਂ ਸਟੇਜ ਸਕੱਤਰ ਵੱਲੋਂ ਦੱਸਿਆ ਗਿਆ ਕਿ ਇਸ ਵਿਸ਼ੇ ਤੇ ਪਹਿਲਾਂ ਹੀ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਹਨਾਂ ਕੋਸ਼ਿਸ਼ਾਂ ਦੀ ਸ਼ੁਰੂਆਤ ਕਰਦਿਆਂ ਟਰੈਫਿਕ ਲਾਈਟਾਂ ਤੇ ਜਾਗਰੂਕਤਾ ਪਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਮੋਕੇ ਹਰਚਰਨ ਸਿੰਘ ਸੋਥਾ ਬਰਾੜ ਅਤੇ ਗੋਪਾਲ ਸਿੰਘ ਸਕੱਤਰ ਰੈਡ ਕਰਾਸ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਜਾਗਰੂਕਤਾ ਪਰੋਗਰਾਮ ਤੋਂ ਉਪਰੰਤ ਪੁਲਿਸ ਵਿਭਾਗ ਵੱਲੋਂ ਸਿਵਲ ਪ੍ਰਸ਼ਾਸ਼ਨ ਅਤੇ ਇਲਾਕੇ ਦੀਆਂ ਨਾਮਵਰ ਹਸਤੀਆਂ, ਸਮਾਜ ਸੇਵੀਆਂ, ਵਿਦਿਆਰਥੀਆਂ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਹਨਾ ਪਰੋਗਰਾਮਾਂ ਵਿੱਚ ਹੋਰਨਾ ਤੋਂ ਇਲਾਵਾ ਕਾਗਰਸੀ ਆਗੂ ਭੀਨਾ ਬਰਾੜ, ਨਗਰ ਕੌਂਸਲ ਪ੍ਰਧਾਨ ਸ਼ੰਮੀ ਤੇਰੀਆ, ਚਰਨਜੀਤ ਬਾਮ, ਮਾਸਟਰ ਜਸਪਾਲ ਸਿੰਘ, ਜਸਪ੍ਰੀਤ ਛਾਬੜਾ, ਡਾ: ਨਰੇਸ਼ ਪਰੂਥੀ, ਤਰਸੇਮ ਗੋਇਲ ਤੇ ਹਰਪਾਲ ਬੇਦੀ ਸਾਬਕਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜਿਰ ਸਨ ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨੋ ਚਲਾਨ ਡੇ ਮੌਕੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ
November 14, 2021
0

Tags