ਲੋਕ ਗਾਇਕ ਜਸਵੰਤ ਸੰਦੀਲਾ ਦਾ ਗੀਤ ' ਪੇਕੇ ' ਹੋਇਆ ਰਲੀਜ਼
ਲੁਧਿਆਣਾ , 6 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਦੇ ਉੱਘੇ ਲੋਕ ਗਾਇਕ ਤੇ ਗੀਤਕਾਰ ਜਸਵੰਤ ਸੰਦੀਲਾ ਨੇ ਹਮੇਸ਼ਾਂ ਹੀ ਪੰਜਾਬੀਆਂ ਦੀ ਝੋਲੀ ਵਿੱਚ ਕੁੱਝ ਉਹ ਗੀਤ ਪਾਏ ਹਨ ਜੋ ਸਾਂਭ ਕੇ ਰੱਖਣ ਯੋਗ ਹਨ ਤੇ ਭੈਣ ਭਰਾ ਅਤੇ ਪਿਉ ਧੀ ਇਕੱਠਿਆਂ ਬੈਠ ਕੇ ਸੁਣ ਸਕਦੇ ਹਨ । ਬੀਤੇ ਦਿਨੀਂ ਜਸਵੰਤ ਸੰਦੀਲਾ ਦਾ ਗਾਇਆ ਸੋਹਲੋ ਗੀਤ ' ਪੇਕੇ ' ਨੂੰ ਵੱਡੀ ਪੱਧਰ ਤੇ ਕਨੇਡਾ ਦੀ ਕੰਪਨੀ ਨੇ ਰਲੀਜ਼ ਕੀਤਾ ਹੈ । ਇਸ ਗੀਤ ਦੇ ਬੋਲਾਂ ' ਭਾਗਾਂ ਵਾਲਾ ਬਾਪ ਜੱਗ ਤੇ ਸੁਖੀ ਧੀ ਜੀਹਦੀ ਵੱਸਦੀ ਆ ' ਨੂੰ ਸੰਦੀਲੇ ਨੇ ਬੜਾ ਖੁੱਭ ਕੇ ਗਾਇਆ ਹੈ । ਹਰ ਪਾਸੇ ਇਸ ਗੀਤ ਦੀ ਖ਼ੂਬ ਚਰਚਾ ਹੋ ਰਹੀ ਹੈ । ਗੀਤ ਸੁਣਨ ਯੋਗ ਹੈ ।