-ਧਾਗਾ ਮਿਲ ਵਿੱਚ ਕੰਮ ਕਰਦੇ ਸਮੇਂ ਬਣ ਗਏ ਸਨ ਪ੍ਰੇਮ ਸੰਬੰਧ।
-ਮਾਮਲਾ ਦਰਜ, ਦੋਸ਼ੀ ਫਰਾਰ।
ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਨਿਵਾਸੀ ਤੇ ਧਾਗਾ ਮਿਲ ਵਿੱਚ ਨੌਕਰੀ ਕਰ ਰਹੀ ਇੱਕ ਔਰਤ ਨੇ ਅਪਨੇ ਨਾਲ ਹੀ ਕੰਮ ਕਰ ਰਹੇ ਇੱਕ ਧਾਗਾ ਮਿੱਲ ਚ ਕੰਮ ਕਰ ਰਹੇ ਨੌਜਵਾਨ ਨਾਲ ਨਾਜਾਇਜ ਸੰਬੰਧ ਬਨ ਗਏ ਤੇ ਦੋਨਾਂ ਨੇ ਮਿਲਕੇ ਔਰਤ ਦੇ ਪਤੀ ਨੂੰ ਅਪਨੇ ਪ੍ਰੇਮ ਸੰਬੰਧ ਵਿੱਚ ਰੋੜਾ ਸਮਝਦਿਆਂ ਉਸਦਾ ਕਤਲ ਕਰ ਦਿੱਤਾ। ਮਾਮਲੇ ਚ ਥਾਨਾ ਸਦਰ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈਕੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ। ਅਤੇ ਦੋਵੇਂ ਦੋਸ਼ੀਆਂ ਖਿਲਾਫ ਕਤਲ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।ਜਦੋਂਕਿ ਦੋਵੇਂ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਹਰਿਆਣਾ ਦੇ ਪਿੰਡੋਂ ਕਰੀਬ ਪੰਜ ਸਾਲ ਪਹਿਲਾਂ ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿੱਚ ਵਿਆਹ ਕੇ ਆਈ ਅੰਮ੍ਰਿਤਪਾਲ ਕੌਰ ਨੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ, ਜਿਸਨੂੰ ਸੁਧਾਰਨ ਲਈ ਅੰਮ੍ਰਿਤਪਾਲ ਕੌਰ ਤਲਵੰਡੀ ਰੋਡ ਤੇ ਸਥਿਤ ਇੱਕ ਧਾਗਾ ਮਿੱਲ ਵਿੱਚ ਨੌਕਰੀ ਕਰਨ ਲੱਗੀ। ਲੇਕਿਨ ਉੱਥੇ ਇਸ ਔਰਤ ਦੇ ਲਵਪ੍ਰੀਤ ਸਿੰਘ ਨਾਲ ਨਾਜਾਇਜ ਸੰਬੰਧ ਬਣ ਗਏ। ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਹਰਮੇਲ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਮ੍ਰਿਤਕ ਮੱਖਣ ਸਿੰਘ ਦਾ ਵਿਆਹ ਹਰਿਆਣਾ ਨਿਵਾਸੀ ਅੰਮ੍ਰਿਤਪਾਲ ਕੌਰ ਨਾਲ ਹੋਈ ਸੀ। ਤੇ ਵਿਆਹ ਤੋਂ ਬਾਅਦ ਅੰਮ੍ਰਿਤਪਾਲ ਕੌਰ ਗੇਹਲੇ ਪਿੰਡ ਦੀ ਇੱਕ ਧਾਗਾ ਫੈਕਟਰੀ ਚ ਕੰਮ ਤੇ ਲੱਗ ਗਈ।ਜਿੱਥੇ ਉਸਦੇ ਲਵਪ੍ਰੀਤ ਸਿੰਘ ਨਾਮੀ ਇੱਕ ਨੌਜਵਾਨ ਨਾਲ ਨਾਜਾਇਜ ਸੰਬੰਧ ਬਨ ਗਏ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਨੇ ਇੱਕ-ਦੋ ਬਾਰ ਉਨਾਂ ਨੂੰ ਇਸ ਨਾਜਾਇਜ ਸਬੰਧ ਬਨਾਉਣ ਤੇ ਰੋਕਿਆ ਵੀ ਸੀ, ਲੇਕਿਨ ਇਹਨਾਂ ਪ੍ਰੇਮੀ-ਪ੍ਰੇਮਿਕਾ ਤੇ ਇਸ਼ਕ ਦਾ ਭੂਤ ਇਨਾ ਸਵਾਰ ਸੀ ਕਿ ਉਹ ਮੱਖਣ ਸਿੰਘ ਨੂੰ ਅਪਨੇ ਰਾਹ ਦਾ ਰੋੜਾ ਸਮਝਣ ਲੱਗੇ ਤੇ ਇਸਨੂੰ ਅਪਨੇ ਰਾਸਤੇ ਚੋ ਹਟਾਉਣ ਲਈ ਰਾਤ ਦੋਨਾਂ ਨੇ ਮਿਲਕੇ ਮੱਖਣ ਸਿੰਘ ਦਾ ਉਸਦੇ ਸਿਰ ਚ ਭਾਰੀ ਭਰਕਮ ਹਥਿਆਰ ਨਾਲ ਸਿਰ ਚ ਵਾਰ ਕਰਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ। ਥਾਨਾ ਸਦਰ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈਕੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਤੇ ਮਾਮਲ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ। ਮਾਨਸਾ ਦੇ ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਮ੍ਰਿਤਕ ਮੱਖਣ ਸਿੰਘ ਦੀ ਮਾਤਾ ਨੇ ਬਿਆਨ ਦਰਜ ਕਰਵਾਏ ਹਨ, ਕਿ ਉਹਨਾਂ ਦੀ ਨੂੰਹ ਅੰਮ੍ਰਿਤਪਾਲ ਕੌਰ ਦੇ ਲਵਪ੍ਰੀਤ ਸਿੰਘ ਨਾਲ ਨਾਜਾਇਜ ਸੰਬੰਧ ਸੀ, ਤੇ ਦੋਨਾਂ ਨੇ ਮਿਲਕੇ ਮੱਖਨ ਸਿੰਘ ਦਾ ਕਤਲ ਕਰ ਦਿੱਤਾ ਹੈ। ਜਿਸਤੇ ਧਾਰਾ 302,120-ਬੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਚ ਜੁਟ ਗਈ ਹੈ।