ਦੁੱਧ ਵਾਲੀ ਡੇਅਰੀ ਨੂੰ ਲੱਗੀ ਅਚਾਨਕ ਅੱਗ, ਜਾਨੀ ਨੁਕਸਾਨ ਤੋਂ ਬੱਚਤ,15-20 ਲੱਖ ਦਾ ਹੋਇਆ ਨੁਕਸਾਨ

bttnews
0

ਦੁੱਧ ਵਾਲੀ ਡੇਅਰੀ ਨੂੰ ਲੱਗੀ ਅਚਾਨਕ ਅੱਗ, ਜਾਨੀ ਨੁਕਸਾਨ ਤੋਂ ਬੱਚਤ,15-20 ਲੱਖ ਦਾ ਹੋਇਆ ਨੁਕਸਾਨ

 ਮਾਨਸਾ,10 ਨਵੰਬਰ (ਨਾਨਕ ਸਿੰਘ ਖੁਰਮੀ)- ਬੀਤੀ ਮੰਗਲਵਾਰ ਦੀ ਸ਼ਾਮ ਮਾਨਸਾ ਦੇ ਕਚਿਹਰੀ ਰੋਡ ਵਿਖੇ ਸਥਿਤ ਇੱਕ ਦੁੱਧ ਵਾਲੀ ਡੇਅਰੀ ਨੂੰ ਅਚਾਨਕ ਅੱਗ ਲੱਗ ਗਈ। ਜਿਸ ਵਿੱਚ ਡੇਅਰੀ ਵਿੱਚ ਪਿਆ ਕਰੀਬ ਸਾਰਾ ਸਾਮਾਨ ਜਲ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਣ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੇ ਮਾਨਸਾ ਸਿਟੀ ਟੂ ਦੀ ਪੁਲਿਸ ਨੇ ਪਹੁੰਚ ਕੇ ਮੌਕੇ ਤੇ ਘਟਨਾ ਦਾ ਜਾਇਜਾ ਲਿਆ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਇਸ ਬਾਰੇ ਡੇਅਰੀ ਦੇ ਮਾਲਿਕ ਸ਼ੈਂਕੀ ਸਿੰਗਲਾ ਨੇ ਦੱਸਿਆ ਮੰਗਲਵਾਰ ਦੀ ਸ਼ਾਮ ਕਰੀਬ 07 ਵਜੇ ਉਹਨਾਂ ਦੀ ਡੇਅਰੀ ਤੇ ਅਚਾਨਕ ਸ਼ਾਰਟ ਸਰਕਟ ਦੀ ਵਜਾ ਨਾਲ ਅੱਗ ਲੱਗ ਗਈ। ਜਿਸ ਨਾਲ ਦੁਕਾਨ ਵਿੱਚ ਪਏ ਫਰਿੱਜ ਤੇ ਡੇਅਰੀ ਦਾ ਹੋਰ ਸਾਜੋ ਸਾਮਾਨ ਜਲ ਦੇ ਰਾਖ ਹੋ ਗਏ। ਘਟਨਾ ਵਿੱਚ ਦੁਕਾਨਦਾਰ ਦਾ ਕਰੀਬ 15-20 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ  ਰਿਹਾ ਹੈ।
ਘਟਨਾ ਦੀ ਸੂਚਨਾ ਮਿਲਣ ਤੇ ਮਾਨਸਾ ਸਿਟੀ ਟੂ ਦੀ ਪੁਲਿਸ ਦੇ ਮੁਖੀ ਅਜੈ ਪਰੋਚਾ ਨੇ ਪਹੁੰਚ ਕੇ ਮੌਕੇ ਤੇ ਘਟਨਾ ਦਾ ਜਾਇਜਾ ਲਿਆ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ, ਜਿਸ ਨਾਲ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Post a Comment

0Comments

Post a Comment (0)