- 20 ਮੋਟਰਸਾਈਕਲ ਅਤੇ 20 ਕਿਲੋ ਤਾਂਬਾ ਕੀਤਾ ਬਰਾਮਦ
- ਵਿਧਾਨਸਭਾ ਚੋਣਾਂ ਅਤੇ ਤਿਓਹਾਰਾਂ ਦੇ ਮੱਦੇਨਜਰ ਪੁਲਿਸ ਨੇ ਲਗਾਏ ਸੀ ਵੱਖ ਵੱਖ ਥਾਂਵਾਂ ਤੇ ਨਾਕੇ
ਮੁਕਤਸਰ ਸਾਹਿਬ 18 ਨਵੰਬਰ
ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ. ਸਰਬਜੀਤ ਸਿੰਘ ਦੀ ਨਿਗਰਾਨੀ ਹੇਠ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਚੱਲ ਰਹੇ ਤਿਓਹਾਰਾਂ ਦੇ ਦਿਨਾਂ ਦੇ ਮੱਦੇਨਜਰ ਪੁਲਿਸ ਵੱਲੋਂ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਲਗਾਏ ਗਏ ਨਾਕਿਆਂ ਤੋਂ ਪਿਛਲੇ 15 ਦਿਨਾਂ ਵਿਚ 17 ਚੋਰ 20 ਚੋਰੀ ਕੀਤੇ ਗਏ ਮੋਟਰਸਾਈਕਲਾਂ,ਇੱਕ ਕਾਰ ਅਤੇ 20 ਕਿਲੋ ਤਾਂਬੇ ਸਮੇਤ ਫੜੇ ਗਏ ਹਨ।
ਪੁਲਿਸ ਮੁਲਾਜਮਾਂ ਨੇ ਦੱਸਿਆ ਕਿ ਉਚ ਅਧਿਕਾਰੀਆਂ ਵੱਲੋਂ ਇਨ੍ਹਾਂ ਨਾਕਿਆਂ ਦੀ ਕਿਸੇ ਵੀ ਵਕਤ ਅਚਨਚੇਤ ਪੜਤਾਲ ਦੋਰਾਨ ਕੁਤਾਹੀ ਕਰਨ ਵਾਲੇ ਮੁਲਾਜਮਾਂ ਦੀ ਤਾੜਨਾ ਅਤੇ ਮੁਸਤੈਦੀ ਦਿਖਾਉਣ ਵਾਲਿਆਂ ਦੀ ਹੋਸਲਾ ਅਫਜ਼ਾਈ ਕਾਰਣ ਹੀ ਪੁਲਿਸ ਚੋਰਾਂ ਨੂੰ ਫੜਨ ਵਿਚ ਕਾਮਯਾਬ ਹੋਈ ਹੈ।
ਉਹਨਾ ਦੱਸਿਆ ਕਿ ਹੁਣ ਜਿਲ੍ਹੇ ਦੇ ਕਿਸੇ ਵੀ ਨਾਕੇ ਤੋਂ ਮਾੜੇ ਅੰਨਸਰ ਦਾ ਬੱਚ ਕੇ ਨਿਕਲ ਜਾਣਾ ਨਾਮੁਮਕਿਨ ਸਾਬਤ ਹੋ ਰਿਹਾ ਹੈ। ਇਨ੍ਹਾਂ ਨਾਕਿਆਂ ਤੇ ਤਾਇਨਾਤ ਮੁਲਾਜਮਾਂ ਦੀ ਕਾਰਗੁਜਾਰੀ ਪਹਿਲੇ ਦਿਨ ਤੋਂ ਹੀ ਲਗਾਤਾਰ ਉੱਚ ਅਧਿਕਾਰੀਆਂ ਵੱਲੋਂ ਆਪਣੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਅੱਖੋਂ ਪਰੋਖੇ ਨਾ ਕੀਤਾ ਜਾ ਸਕੇ।ਇਨ੍ਹਾਂ ਨਾਕਿਆਂ ਤੋਂ ਥੋੜੇ ਹੀ ਸਮੇ ਦੋਰਾਨ ਇੰਨੀ ਵੱਡੀ ਮਾਤਰਾ ਵਿਚ ਚੋਰਾਂ ਸਮੇਤ ਚੋਰੀ ਕੀਤਾ ਸਮਾਨ ਬਰਾਮਦ ਹੋਣ ਪਿਛੇ ਐਸ ਐਸ ਪੀ ਸਾਹਿਬ ਵੱਲੋਂ ਖੁੱਦ ਵੀ ਨਾਕਿਆ ਦੀ ਚੈਕਿੰਗ ਦੋਰਾਨ ਹੱਲਾਸੇਰੀ ਦੇਣਾ ਹੈ।
ਫੜੇ ਗਏ ਦੋਸੀਆਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲੱਭਾ ਵਾਸੀ ਗਿਲਜੇਵਾਲਾ, ਜਗਸੀਰ ਸਿੰਘ ਉਰਫ ਬੱਬੂ ਵਾਸੀ ਹੁਸਨਰ, ਗੁਰਪਾਲ ਸਿੰਘ ਵਾਸੀ ਪੰਜਾਵਾ,ਮਨਜੀਤ ਕੁਮਾਰ, ਅਰਜਨ ਕੁਮਾਰ, ਸੋਨੂ ਕੁਮਾਰ, ਹਰਦੋਲ ਕੁਮਾਰ ਸਾਰੇ ਵਾਸੀਆਨ ਗਿੱਦੜਬਾਹਾ, ਸਿਮਰਜੀਤ ਸਿੰਘ, ਗੁਰੁਵੰਦਰਜੀਤ ਸਿੰਘ ਵਾਸੀ ਬੁੱਟਰ ਸ਼ਰੀਹ, ਦੀਪਕ ਕੁਮਾਰ ਵਾਸੀ ਮਲੋਟ, ਅਭੇਨਾਸ਼ ਵਾਸੀ ਅਬੁੱਲ ਖੁਰਾਣਾ, ਰਾਹੁਲ ਵਾਸੀ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮਨੀ ਤੇ ਜੋਗਿੰਦਰ ਸਿੰਘ ਵਾਸੀ ਈਨਾ ਖੇੜਾ, ਜੋਗਿੰਦਰ ਸਿੰਘ ਵਾਸੀ ਸੰਧਵਾਂ ਜਿਲਾ ਫਰੀਦਕੋਟ, ਮਨਜੀਤ ਸਿੰਘ ਵਾਸੀ ਮਚਾਕੀ ਕਲਾਂ (ਫਰੀਦਕੋਟ) ਅਤੇ ਚਿੰਤਪਾਲ ਸਿੰਘ ਵਾਸੀ ਕੋਟਭਾਈ,ਵੱਜੋਂ ਹੋਈ ਹੈ।
ਇਹਨਾਂ ਤੋਂ ਵੱਖ ਵੱਖ ਮਾਰਕਾ ਦੇ ਕੁੱਲ 20 ਮੋਟਰਸਾਈਕਲ, ਇੱਕ ਕਾਰ ਸਮੇਤ 20 ਕਿਲੋ ਤਾਂਬੇ ਦੀ ਤਾਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।ਇਹਨਾਂ ਵਿਰੁੱਧ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਥਾਣਾ ਗਿੱਦੜਬਾਹਾ, ਥਾਣਾ ਸਦਰ ਮਲੋਟ, ਥਾਣਾ ਕੋਟ ਭਾਈ ਤੇ ਥਾਣਾ ਸਿਟੀ ਮਲੋਟ ਵਿੱਖੇ ਵੱਖ ਵੱਖ ਧਾਰਾਵਾਂ ਅਧੀਨ ਮੁੱਕਦਮੇ ਦਰਜ ਕਰਕੇ ਇਹਨਾਂ ਮਾਮਲਿਆਂ ਦੀ ਡੂੰਘਾਈ ਨਾਲ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਦੇ ਕੁਝ ਸਾਥੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ ਜਿੰਨਾ ਨੂੰ ਪੁਲਿਸ ਦੀ ਗ੍ਰਿਫਤ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਗਲਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਹਨ।