ਤਿਉਹਾਰਾ ਦੇ ਦਿਨਾ ਵਿੱਚ ਕੀਤੇ ਜਾਣਗੇ ਸਖਤ ਸੁਰੱਖਿਆ ਪ੍ਰਬੰਧ
ਸ਼੍ਰੀ ਮੁਕਤਸਰ ਸਾਹਿਬ - ਨਵ-ਨਿਯੁਕਤ ਐਸ.ਐਸ.ਪੀ. ਸਰਬਜੀਤ ਸਿੰਘ ਨੇ ਚਾਰਜ ਸੰਭਾਲਦਿਆਂ ਹੀ ਜਿਲ੍ਹਾ ਦੇ ਗਜਟਿਡ ਅਫਸਰਾਂ ਨਾਲ ਮੀਟਿੰਗ ਕੀਤੀ। ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਗਿਆ ਕਿ ਪੁਲਿਸ ਵਿਭਾਗ ਵੱਲੋਂ ਜਿਲ੍ਹਾ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਾਕਰਾਰ ਰੱਖਿਆ ਜਾਵੇਗਾ ਅਤੇ ਲੋਕਾਂ ਦੀ ਸੁਰੱਖਿਆ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਜਿਲ੍ਹਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਨਸ਼ੇ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਨਸ਼ੇ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕਰਕੇ, ਨਸ਼ਾ ਛੱਡਣ ਲਈ ਪੇ੍ਰਰਿਤ ਕਰਨ ਲਈ, ਨਸ਼ਾ ਵਿਰੋਧੀ ਚੇਤਨਾ ਟੀਮ ਰਾਹੀਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸੈਮੀਨਾਰ ਲਗਾਏ ਜਾਣਗੇ, ਇਸ ਮੌਕੇ ਆਮ ਲੋਕਾ ਪਾਸੋਂ ਸਹਿਯੋਗ ਦੀ ਮੰਗ ਕਰਦਿਆ ਇਹ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਦੇ ਨਜਦੀਕ ਏਰੀਆ ਵਿੱਚ ਕੋਈ ਨਸ਼ਾ ਤਸਕਰੀ ਕਰਦਾ ਹੈ ਤਾਂ ਇਸ ਦੀ ਸੂਚਨਾਂ ਹੈਲਪ ਲਾਈਨ ਨੰਬਰ 112 ਅਤੇ 80549-42100 ਪਰ ਪੁਲਿਸ ਨੂੰ ਦਿੱਤੀ ਜਾਵੇ, ਉਹਨਾਂ ਕਿਹਾ ਕਿ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ, ਇਸ ਸਮੇਂ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਜਿਸ ਸਬੰਧੀ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਲ੍ਹਾ ਦੇ ਸਾਰੇ ਥਾਣਿਆਂ, ਚੌਂਕੀਆਂ ਅਤੇ ਪੁਲਿਸ ਦਫਤਰਾ ਦੇ ਬਾਹਰ ਸ਼ਿਕਾਇਤ ਬਕਸੇ ਲਗਾਏ ਜਾਣਗੇ ਅਤੇ ਇਹਨਾਂ ਬਕਸਿਆਂ ਨੂੰ ਹਰ ਰੋਜ਼ ਚੈੱਕ ਕਰਕੇ, ਮੌਸੂਲ ਹੋਈਆਂ ਸ਼ਿਕਾਇਤਾਂ ਪਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਕੁਲਵੰਤ ਰਾਏ, ਕਪਤਾਨ ਪੁਲਿਸ (ਪੀ.ਬੀ.ਆਈ.), ਰਾਜਪਾਲ ਸਿੰਘ ਕਪਤਾਨ ਪੁਲਿਸ (ਇਨਵੈਂ) ਅਤੇ ਹਰਵਿੰਦਰ ਸਿੰਘ ਚੀਮਾ, ਉੱਪ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਹਾਜਰ ਸਨ।