ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ

bttnews
0
-ਮੁਫਤ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ ਚ ਲੋਕਾਂ  ਨੂੰ ਦਿੱਤੀਆਂ ਗਈਆਂ ਸਿਹਤ ਸੇਵਾਵਾਂ
-ਕੈਂਪ ਦੌਰਾਨ ਉਮੜਿਆਂ ਹਜ਼ਾਰਾਂ ਲੋਕਾਂ ਦਾ ਇਕੱਠ

ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਖੁਸ਼੍ਰਪੀਤ ਕੌਰ ਬਰਕੰਦੀ ਧਰਮਪਤਨੀ ਐਮਐਲਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਦੌਰਾਨ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਮਹਿਤਾ ਰੋਡ, ਸ੍ਰੀ ਅੰਮਿਤਸਰ ਸਾਹਿਬ ਦੇ ਵੱਖ-ਵੱਖ ਮਾਹਿਰ ਡਾਕਟਰਾਂ ਦੀਆਂ 15 ਟੀਮਾਂ ਵੱਲੋਂ ਵੱਡੀ ਸੰਖਿਆ ਵਿੱਚ ਪਹੁੰਚੇ ਲੋਕਾਂ ਦਾ ਚੈਕਅੱਪ ਕੀਤਾ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਸੁਵਿਧਾ ਦਾ ਫਾਇਦਾ ਉਠਾਇਆ। ਜਦਕਿ ਆਪਣੇ ਸੰਬੋਧਨ ਵਿੱਚ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਮਹਿੰਗੀਆਂ ਇਲਾਜ਼ ਸੇਵਾਵਾਂ ਹੋਣ ਦੇ ਚਲਦਿਆਂ ਗਰੀਬ ਤਬਕੇ ਦੇ ਲੋਕ ਇਲਾਜ਼ ਕਰਵਾਉਣ ਵਿੱਚ ਅਸਮਰਥ ਹੁੰਦੇ ਹਨ। ਜਦਕਿ ਅੱਜ ਲਾਏ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਇਕ ਹੀ ਛੱਤੇ ਹੇਠਾਂ ਮਰੀਜ਼ਾਂ ਦਾ ਮੁਫਤ ਚੈਕਅੱਪ ਕਰਨ ਦੇ ਨਾਲ ਹੀ ਉਹਨਾਂ ਨੂੰ ਇਲਾਜ਼ ਯੋਗ ਸੇਵਾਵਾਂ ਵਿੱਚ ਦਿੱਤੀਆਂ। ਕੈਂਪ ਦੌਰਾਨ ਜਰੂਰਤਮੰਦ ਮਰੀਜ਼ਾਂ ਦਾ ਇਲਾਜ਼ ਅੰਮ੍ਰਿਤਸਰ ਵਿਖੇ ਮੁਫਤ ਕੀਤਾ ਜਾਵੇਗਾ। ਮਰੀਜ਼ਾਂ ਨੂੰ ਆਉਣ ਅਤੇ ਜਾਣ ਦਾ ਖਰਚਾ ਗੁਰਦੁਆਰਾ ਸ੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਉਧਰ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਵੀ ਮੌਕੇ ਦਾ ਮੁਆਇਨਾ ਕਰਦੇ ਹੋਏ ਕੈਂਪ ਦੇ ਪ੍ਰਬੰਧਕਾਂ ਦਾ ਜਾਇਜ਼ਾ ਲਿਆ ਗਿਆ ਆਏ ਡਾਕਟਰਾਂ ਦੀਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਚੈਕਅੱਪ ਕਰਵਾਉਣ ਲਈਆਂ ਆਈਆਂ ਸੰਗਤਾਂ ਦੀ ਸੇਵਾ ਦੀ ਜਿੰਮੇਵਾਰੀ ਬਾਖੂਭੀ ਨਿਭਾਈ ਗਈ। ਇਸ ਮੌਕੇ ਡਾ. ਜੈਸਮੀਨ,ਡਾ. ਅਮੁਲਿਕ, ਡਾ. ਕਮਲਪ੍ਰੀਤ, ਡਾ. ਜਿਵਤੇਸ਼, ਡਾ. ਕਪੀਸ਼. ਡਾ. ਰਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ ਰਾਣਾ, ਡਾ. ਸੁਮੰਤ ਸਿੰਗਲਾ,ਡਾ. ਹੈਰੀਅਟ, ਡਾ. ਅਰਸ਼ਪ੍ਰੀਤ ਸਿੰਘ, ਡਾ.ਕਮਲਦੀਪ ਸਿੰਘ, ਡਾ. ਅਰਸ਼ਦੀਪ , ਡਾ. ਸਿਮਰਨ ਕੱਕੜ, ਡਾ. ਮਨੀਸ਼ ਛਾਬੜਾ, ਡਾ.ਮਨਪ੍ਰੀਤ ਕੌਰ ਆਦਿ ਨੇ ਆਪਣੀ ਡਿਊਟੀ ਬਾਖੂਭੀ ਨਿਭਾਈ। ਇਸ ਮੌਕੇ ਖੁਸ਼ਪ੍ਰੀਤ ਕੌਰ ਬਰਕੰਦੀ, ਖੁਸ਼ਮੇਹਰ ਕੌਰ ਬਰਕੰਦੀ, ਬਾਬਾ ਦਲੀਪ ਸਿੰਘ ਜ਼ਿਲਾ ਪ੍ਰਧਾਨ ਐਸਸੀ ਵਿੰਗ, ਪਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ,ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਜੱਥੇਦਾਰ ਹੀਰਾ ਸਿੰਘ ਚੜ੍ਹੇਵਾਨ, ਅਮਨਦੀਪ ਸਿੰਘ ਮਹਾਸ਼ਾ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਰੇਸ਼ਮ ਸਿੰਘ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ, ਬਿੰਦਰ ਸਿੰਘ ਗੋਨਿਆਣਾ ਸਿਆਸੀ ਸਕੱਤਰ, ਕੁਲਵਿੰਦਰ ਸਿੰਘ ਸ਼ੌਕੀ,ਹਰਵਿੰਦਰ ਸਿੰਘ ਪੀਏ, ਰੁਪਿੰਦਰ ਕੌਰ ਬੱਤਰਾ, ਕਾਕੂ ਸੀਰਵਾਲੀ, ਪਰਮਿੰਦਰ ਸਿੰਘ ਪਾਸ਼ਾ,ਟੀਨੂੰ ਸੋਢੀ, ਸੰਜੀਵ ਧੂੜੀਆ, ਹਰਪ੍ਰੀਤ ਸਿੰਘ ਗੋਲ੍ਹਾ ਸੋਢੀ, ਰਨਦੀਪ ਸਿੰਘ ਬਧਾਈ, ਪਵਨ ਸ਼ਰਮਾ ਐਮਸੀ,ਛਿੰਦਰ ਕੌਰ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੁੱਚੀ ਲੀਡਰਸ਼ਿਪ ਹਾਜ਼ਰ ਸਨ।

Post a Comment

0Comments

Post a Comment (0)