ਮਾਨਸਾ 7 ਅਕਤੂਬਰ - ਪੰਜਾਬ ਦੇ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਕੈਪਟਨ ਸਰਕਾਰ ਤੋਂ ਵੀ ਭਿਆਨਕ ਰੂਪ ਦਿਖਾਉਂਦੇ ਹੋਏ ਰੁਜ਼ਗਾਰ ਮੰਗਦੇ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਉੱਤੇ ਆਪਣੇ ਕਾਂਗਰਸੀ ਵਰਕਰਾਂ ਤੋਂ ਹਮਲਾ ਕਰਵਾ ਕੇ ਜ਼ਬਰ ਅਤੇ ਸਿਤਮ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ।
ਉਕਤ ਸਬਦ ਆਗੂਆਂ ਨੇ ਸਥਾਨਕ ਬਾਲ ਭਵਨ ਵਿਖੇ ਇੱਕਠੇ ਹੋਣ ਮਗਰੋਂ ਰੋਸ ਮਾਰਚ ਕਰਦੇ ਹੋਏ ਜਿਲ੍ਹਾ ਕਚਹਿਰੀਆਂ ਦੇ ਗੇਟ ਵਿੱਚ ਕਾਂਗਰਸ ਸਰਕਾਰ ਦਾ ਪੁਤਲਾ ਫ਼ੂਕਣ ਮੌਕੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦੇ ਹੋਏ ਆਖੇ।
ਇਸ ਮੌਕੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਜ਼ਬਰ ਦੇ ਜ਼ੋਰ ਤੇ ਦਬਾਉਣ ਦੀ ਕੋਸਿਸ਼ ਕੀਤੀ ਜਾਂਦੀ ਰਹੀ ਹੈ।ਹੁਣ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਤਾਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਜਿਸਦੀ ਉਦਾਹਰਨ 5 ਅਕਤੂਬਰ ਦੀ ਸਵੇਰ 11 ਵਜੇ ਪੱਕੇ ਮੋਰਚੇ ਦੇ ਤੀਜੇ ਦਿਨ ਸਾਂਤਮਈ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਉੱਤੇ ਕਾਂਗਰਸੀ ਵਰਕਰਾਂ ਰਾਹੀ ਹਮਲਾ ਕਰਵਾ ਕੇ ਧੁੱਪ ਤੋ ਬਚਣ ਲਈ ਲਗਾਏ ਟੈਂਟ ਪੁੱਟੇ ਗਏ। ਉਹਨਾਂ ਅੱਗੇ ਦੱਸਿਆ ਕਿ ਇਸ ਮੌਕੇ ਕੁੜੀਆਂ ਨਾਲ ਅਤਿ ਨਿੰਦਾ ਯੋਗ ਵਰਤਾਓ ਕੀਤਾ ਗਿਆ।ਇਸ ਮੌਕੇ ਸੰਦੀਪ ਕੌਰ ਫਰੀਦਕੋਟ ਨੀਮ ਬੇਹੋਸ਼ੀ ਵਿੱਚ ਵੀ ਚਲੀ ਗਈ ਸੀ। ਉਹਨਾਂ ਅੱਗੇ ਆਖਿਆ ਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਦੱਸਣ ਮਗਰੋਂ 9 ਅਕਤੂਬਰ ਨੂੰ ਮੁੜ ਮੋਰਿੰਡਾ ਵਿਖੇ ਵੰਗਾਰ ਰੈਲੀ ਕਰਕੇ ਕਾਂਗਰਸ ਦੇ ਜ਼ਬਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜੀ ਕੀਤੀ ਗਈ।
ਇਸ ਮੌਕੇ ਸੰਦੀਪ ਮੋਫਰ, ਬਲਕਾਰ, ਅਮਰੀਕ, ਗੁਰਮੀਤ, ਅਮਨਦੀਪ ਕੌਰ, ਸੁਖਦੀਪ ਕੌਰ,ਮਨਦੀਪ ਕੌਰ,ਵੀਰਪਾਲ ਕੌਰ, ਨੀਸ਼ਾ, ਹਰਜੀਤ,ਰੇਖਾ, ਸੁਮਨ, ਲਖਵਿੰਦਰ ਕੌਰ,ਸਰਬਜੀਤ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ, ਪਿੰਰਸ, ਹਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਗੁਰਦੀਪ, ਹਰਜਿੰਦਰ, ਗੁਰਪਾਲ, ਗੁਰਪ੍ਰੀਤ ਲਾਲਿਆਂਵਾਲੀ, ਵੀਰਪਾਲ ਕੌਰ, ਹਰਜਿੰਦਰ ਝੁਨੀਰ, ਸੋਮਾ ਕੌਰ, ਰਮਨਦੀਪ ਕੌਰ, ਬਿੰਦਰ ਅਹਿਮਦਪੁਰ, ਕੁਲਦੀਪ ਅਹਿਮਦਪੁਰ, ਹਰਮੰਦਰ,ਪਰਮਪਾਲ ਕੌਰ, ਵੀਰਪਾਲ ਕੌਰ ਰੱਲਾ ਹਾਜ਼ਰ ਸਨ।
ਵਰਨਣਯੋਗ ਹੈ ਕਿ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ 9000 ਪੋਸਟਾਂ ਸਮੇਤ ਕੁੱਲ 18000 ਅਸਾਮੀਆਂ ਦੀ ਮੰਗ ਲੈਕੇ ਪਹਿਲਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਸੰਗਰੂਰ ਵਿਖੇ ਕਰੀਬ ਸਵਾ 9 ਮਹੀਨੇ ਪੱਕੇ ਮੋਰਚੇ ਉੱਤੇ ਬੈਠੇ ਰਹੇ ਹਨ।ਹੁਣ ਇਸ ਯੂਨੀਅਨ ਦਾ ਬੇਰੁਜ਼ਗਾਰ ਮੁਨੀਸ਼ ਕੁਮਾਰ ਫਾਜਲਿਕਾ 21 ਅਗਸਤ ਤੋ ਸੰਗਰੂਰ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠਾ ਹੋਇਆ ਹੈ।
ਬੇਰੁਜ਼ਗਾਰਾਂ 8 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ।ਜਿਸਦੀ ਲਿਖਤੀ ਪੱਤ੍ਰਕਾ 5 ਅਕਤੂਬਰ ਨੂੰ ਮੋਰਿੰਡਾ ਐਸ ਡੀ ਐਮ ਵੱਲੋ ਦਿੱਤੀ ਗਈ ਸੀ।