ਸ੍ਰੀ ਮੁਕਤਸਰ ਸਾਹਿਬ ਵਿਖੇ ' ਜਿੰਦ ਮਜਾਜਣ ' ਇਲੀਟ ਵੋਮੈਨ ਕਲੱਬ ਦੀ ਹੋਈ ਸ਼ੁਰੂਆਤ

bttnews
0

 - ਔਰਤਾਂ ਦੇ ਸੁਫਨਿਆਂ ਨੂੰ ਕੀਤਾ ਜਾਵੇਗਾ ਸਕਾਰ  - ਡਾਕਟਰ ਗੁਣਵੰਤ ਕੌਰ ਬਰਾੜ

ਸ੍ਰੀ ਮੁਕਤਸਰ ਸਾਹਿਬ ਵਿਖੇ ' ਜਿੰਦ ਮਜਾਜਣ ' ਇਲੀਟ ਵੋਮੈਨ ਕਲੱਬ ਦੀ ਹੋਈ ਸ਼ੁਰੂਆਤ
 ਜਿੰਦ ਮਜਾਜਣ ਇਲੀਟ ਵੋਮੈਨ ਕਲੱਬ ਦੀ ਸ਼ੁਰੂਆਤ ਕਰਨ ਮੌਕੇ ਡਾਕਟਰ ਗੁਣਵੰਤ ਕੌਰ ਬਰਾੜ ਤੇ ਹੋਰ ਸ਼ਖ਼ਸੀਅਤਾਂ ।

ਸ੍ਰੀ ਮੁਕਤਸਰ ਸਾਹਿਬ , 4 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਔਰਤਾਂ ਨੂੰ ਸਿਰਫ਼ ਘਰਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ , ਸਗੋਂ ਉਹਨਾਂ ਨੂੰ ਵੀ ਕੁੱਝ ਬਨਣ ਲਈ ਤੇ ਅੱਗੇ ਵੱਧਣ ਦੇ ਮੌਕੇ ਜ਼ਰੂਰ ਮਿਲਣੇ ਚਾਹੀਦੇ ਹਨ ।

ਔਰਤਾਂ ਕਿਸੇ ਵੀ ਖ਼ੇਤਰ ਵਿੱਚ ਹੁਣ ਮਰਦਾਂ ਨਾਲੋਂ ਘੱਟ ਨਹੀਂ ਤੇ ਚੰਨ ਤਾਰਿਆਂ ਤੇ ਉੱਡੀਆਂ ਫਿਰਦੀਆਂ ਹਨ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ  ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਲਈ ' ਜਿੰਦ ਮਜਾਜਣ ਇਲੀਟ ਵੋਮੈਨ ਕਲੱਬ ' ਦੀ ਸ਼ੁਰੂਆਤ ਕਰਨ ਸਮੇਂ ਕਲੱਬ ਦੀ ਫਾਊਂਡਰ  ਡਾਕਟਰ ਗੁਣਵੰਤ ਕੌਰ ਬਰਾੜ ਨੇ ਸ਼ਹਿਰ ਦੀਆਂ ਸਨਮਾਨਯੋਗ ਸਖਸ਼ੀਅਤਾਂ ਨੂੰ ਸਬੋਧਨ ਕਰਦਿਆ ਕੀਤਾ । ਕਲੱਬ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕਲੱਬ ਵੱਲੋਂ ਪੰਜਾਬੀ ਅਤੇ ਭਾਰਤੀ ਸੱਭਿਆਚਾਰ ਨਾਲ ਸਬੰਧਿਤ ਸਾਰੇ ਤਿਉਹਾਰਾਂ ਨੂੰ ਮਨਾਇਆ ਜਾਵੇਗਾ । ਦੇਸ਼ ਅਤੇ ਵਿਦੇਸ਼ ਦੇ ਟੂਰ ਲਵਾਏ ਜਾਣਗੇ । ਹਰ ਪੱਖੋਂ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਔਰਤਾਂ ਸਿਰਫ਼ ਕਿੱਟੀ ਪਾਰਟੀਆਂ ਤੱਕ ਹੀ ਸੀਮਤ ਨਹੀਂ ਹਨ , ਸਗੋਂ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਵੀ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ ਵੇਖਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਉਕਤ ਕਲੱਬ ਦੇ ਨਾਲ ਵੱਧ ਤੋਂ ਵੱਧ ਔਰਤਾਂ ਨੂੰ ਜੁੜਨਾ ਚਾਹੀਦਾ ਹੈ । ਇਸ ਮੌਕੇ ਗਗਨਦੀਪ ਕੌਰ ਬਰਾੜ , ਸੁਖਮੀਰ ਕੌਰ ਬਰਾੜ , ਸੁਨੀਤਾ ,  ਰਿਧਮਾ , ਮੋਨਿਕਾ ਸ਼ਰਮਾਂ , ਜਸਪ੍ਰੀਤ ਕੌਰ ਆਦਿ ਮੌਜੂਦ ਸਨ ।

Post a Comment

0Comments

Post a Comment (0)