ਫਰੀਦਕੋਟ , 8 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਰੀਦਕੋਟ ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ , ਬਲਾਕ ਫਰੀਦਕੋਟ ਦੀ ਪ੍ਰਧਾਨ ਖੁਸ਼ਪਾਲ ਕੌਰ ਭਾਗਥਲਾ , ਬਲਾਕ ਕੋਟਕਪੂਰਾ-1 ਦੀ ਪ੍ਰਧਾਨ ਰਵਿੰਦਰ ਕੌਰ ਕੋਟਕਪੂਰਾ , ਸਰਬਜੀਤ ਕੌਰ ਫਰੀਦਕੋਟ , ਸੰਤੋਸ਼ ਰਾਣੀ ਕੋਟਕਪੂਰਾ , ਰਾਜਵੀਰ ਕੌਰ ਨੰਗਲ , ਜਸਵਿੰਦਰ ਕੌਰ ਹਰੀ ਨੌ , ਕਰਮਜੀਤ ਕੌਰ ਢਾਬ ਗੁਰੂ ਕੀ , ਰਾਜਵਿੰਦਰ ਕੌਰ ਫਰੀਦਕੋਟ , ਅੰਮ੍ਰਿਤਪਾਲ ਕੌਰ ਹਰੀ ਨੌ , ਬਲਜਿੰਦਰ ਕੌਰ ਬਰਗਾੜੀ , ਹਰਬੰਸ ਕੌਰ ਢਾਬ ਗੁਰੂ ਕੀ , ਬਲਜੀਤ ਕੌਰ ਸਰਾਵਾਂ , ਅਮਰਜੀਤ ਕੌਰ ਬਰਗਾੜੀ , ਸਰਬਜੀਤ ਕੌਰ ਬਹਿਬਲ , ਰੁਪਿੰਦਰ ਕੌਰ ਕੁਹਾਰਵਾਲਾ , ਛਿੰਦਰਪਾਲ ਕੌਰ ਫਰੀਦਕੋਟ , ਬਲਦੇਵ ਕੌਰ ਫਰੀਦਕੋਟ , ਹਰਵਿੰਦਰ ਕੌਰ ਸੇਢਾ ਸਿੰਘ ਵਾਲਾ , ਸ਼ਰਨਜੀਤ ਕੌਰ ਅਰਾਈਆਂਵਾਲਾ , ਮਨਦੀਪ ਕੌਰ ਡੋਡ , ਭਵਨਜੀਤ ਕੌਰ ਬਿਸ਼ਨੰਦੀ ਅਤੇ ਪਰਮਜੀਤ ਕੌਰ ਦਬੜੀਖਾਨਾ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ । ਨਰਸਰੀ ਟੀਚਰ ਦਾ ਦਰਜ਼ਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ ।
ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਈ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ 1 ਰੁਪਈਆ ਦਿੱਤਾ ਜਾਵੇ ਕਿਉਕਿ ਗੈਸ ਸਿਲੰਡਰ ਦੇ ਭਾਅ ਦੁਗਣੇ ਹੋ ਗਏ ਹਨ । ਯੂਨੀਅਨ ਦੀ ਜ਼ਿਲਾ ਪ੍ਰੈਸ ਸਕੱਤਰ ਅੰਮ੍ਰਿਤਪਾਲ ਕੌਰ ਹਰੀ ਨੌ ਨੇ ਕਿਹਾ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਦਿੱਤੇ ਗਏ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ ।