ਸਵ.ਬਲਵਿੰਦਰ ਸਿੰਘ ਨੱਕਈ 7 ਸਾਲ ਤੱਕ ਰਹੇ ਹਨ, ਇਫ਼ਕੋ ਦੇ ਚੇਅਰਮੈਨ
ਮਾਨਸਾ 12 ਅਕਤੂਬਰ,(ਨਾਨਕ ਸਿੰਘ ਖੁਰਮੀ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਜੀ, ਸਰਦਾਰ ਬਲਵਿੰਦਰ ਸਿੰਘ ਨੱਕਈ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਉਂਝ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ। ਬਲਵਿੰਦਰ ਸਿੰਘ ਨੱਕਈ ਲਗਾਤਾਰ 7 ਸਾਲ ਇਫ਼ਕੋ ਦੇ ਚੇਅਰਮੈਨ ਰਹੇ, ਅਤੇ ਇਸ ਅਦਾਰੇ ਨੂੰ ਵੱਡੀ ਪ੍ਰਸਿੱਧੀ ਖੱਟਣ ਅਤੇ ਇਸਨੂੰ ਸੰਸਾਰ ਭਰ ਵਿੱਚ ਨਾਮਣਾ ਖੱਟਣ ਵਾਲਾ ਬਨਾਉਣ ਲਈ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 3 ਵਜੇ ਰਾਮਪੁਰਾ ਫੂਲ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।