ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਬਿਊਟੀ ਪਾਰਲਰ ਸੈਂਟਰ ਦੀ ਸ਼ੁਰੂਆਤ
ਸਿਲਾਈ ਸੈਂਟਰ ਦਾ ਉਦਘਾਟਨ ਕਰਦੇ ਹੋਏ ਬੀਬਾ ਖੁਸ਼ਪ੍ਰੀਤ ਕੌਰ ਬਰਕੰਦੀ ਨਾਲ ਜਸਪ੍ਰੀਤ ਸਿੰਘ ਛਾਬਡ਼ਾ,ਹਰਮੀਤ ਸਿੰਘ ਬੇਦੀ, ਬਿੰਦਰ ਗੋਨਿਆਣਾ ਅਤੇ ਡਾ ਵਿਜੇ ਬਜਾਜ |
ਸ੍ਰੀ ਮੁਕਤਸਰ ਸਾਹਿਬ - ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਨੈਸ਼ਨਲ ਐਵਾਰਡੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ (ਰਜਿ.) ਵੱਲੋਂ ਸੋਸਵਾ ਐੱਨ.ਜੀ.ਓ ਚੰਡੀਗਡ਼੍ਹ ਦੇ ਸਹਿਯੋਗ ਨਾਲ ਔਰਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਤਹਿਤ ਤਿਲਕ ਨਗਰ ਬਾਲਮੀਕ ਧਰਮਸ਼ਾਲਾ ਵਿਖੇ ਨਵੇਂ ਬਿਊਟੀ ਪਾਰਲਰ ਸੈਂਟਰ ਦੀ ਸ਼ੁਰੁਆਤ ਕੀਤੀ ਗਈ ਇਸ ਸੈਂਟਰ ਦਾ ਉਦਘਾਟਨ ਬੀਬਾ ਖੁਸ਼ਪ੍ਰੀਤ ਕੌਰ ਬਰਕੰਦੀ ਧਰਮ ਪਤਨੀ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਐਮ ਐਲ ਏ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਉਨ੍ਹਾਂ ਨਾਲ ਪ੍ਰਧਾਨ ਪਰਮਜੀਤ ਕੌਰ ਬਰਾੜ , ਬਿੰਦਰ ਗੁਨਿਆਣਾ, ਹਰਮੀਤ ਸਿੰਘ ਬੇਦੀ, ਪਵਨ ਪਰਜਾਪਤ ਹਾਜ਼ਰ ਸਨ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ, ਡਾ ਵਿਜੇ ਬਜਾਜ, ਰਜਿੰਦਰ ਪ੍ਰਸਾਦ ਗੁਪਤਾ, ਲਾਲ ਚੰਦ ਰੁਪਾਣਾ, ਰੋਹਿਤ ਅਰੋੜਾ, ਮਨਪ੍ਰੀਤ ਸਿੰਘ , ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਦੌਰਾਨ ਸਟੇਜ ਦੀ ਭੂਮਿਕਾ ਲਾਲ ਚੰਦ ਰੁਪਾਣਾ ਨੇ ਨਿਭਾਈ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਛਾਬਡ਼ਾ ਨੇ ਦੱਸਿਆ ਕਿ ਇਹ ਬੈਚ ਛੇ ਮਹੀਨਿਆਂ ਦਾ ਹੋਵੇਗਾ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਵਾਲੇ ਅਧਿਆਪਕ ਤਜਰਬੇਕਾਰ ਹਨ ਉਨ੍ਹਾਂ ਨੇ ਓਰੇਨ ਕੰਪਨੀ ਦਾ ਡਿਪਲੋਮਾ ਕੀਤਾ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਇਹ ਛੇ ਮਹੀਨਿਆਂ ਦੌਰਾਨ ਪੱਚੀ ਲੜਕੀਆਂ ਨੂੰ ਬਿਊਟੀ ਪਾਰਲਰ ਦਾ ਕੋਰਸ ਸਿਖਾ ਕੇ ਕਾਮਯਾਬ ਕੀਤਾ ਜਾਵੇਗਾ ਅਤੇ ਕੋਰਸ ਦੇ ਅੰਤ ਵਿੱਚ ਇਨ੍ਹਾਂ ਨੂੰ ਇਕ ਇਕ ਤਜਰਬਾ ਸਰਟੀਫਿਕੇਟ ਅਤੇ ਇਕ ਬਿਊਟੀ ਪਾਰਲਰ ਕਿੱਟ ਦਿੱਤੀ ਜਾਵੇਗੀ ਛਾਬੜਾ ਨੇ ਕਿਹਾ ਕਿ ਸਾਡੀ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਇਹ ਸੈਂਟਰ ਚਲਾ ਰਹੀ ਹੈ ਅਤੇ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਵੱਧ ਤੋਂ ਵੱਧ ਔਰਤਾਂ ਨੂੰ ਸਕਿੱਲ ਟ੍ਰੇਨਿੰਗ ਸਿਖਾ ਕੇ ਕਾਮਯਾਬ ਕੀਤਾ ਜਾ ਸਕੇ ਇਸ ਦੌਰਾਨ ਲਾਲ ਚੰਦ ਰੁਪਾਣਾ ਨੇ ਕਿਹਾ ਕਿ ਇਸ ਸੈਂਟਰ ਦੌਰਾਨ ਤਿੱਨ ਸੌ ਤੋਂ ਵੱਧ ਔਰਤਾਂ ਬਿਊਟੀ ਪਾਰਲਰ ਕੌਰ ਸਿੱਖ ਕੇ ਚੰਗਾ ਮੁਨਾਫ਼ਾ ਕਮਾ ਰਹੀਆਂ ਹਨ ਉਨ੍ਹਾਂ ਨੇ ਹੋਰ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੈਂਟਰ ਵਿਚ ਟ੍ਰੇਨਿੰਗ ਪ੍ਰਾਪਤ ਕਰ ਕੇ ਲਾਭ ਉਠਾਉਣ ਬਿੰਦਰ ਗੋਨਿਆਣਾ ਨੇ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਸੰਸਥਾ ਦੇ ਪ੍ਰੋਗਰਾਮ ਵਿੱਚ ਆ ਰਿਹਾਂ ਹਾਂ ਇਨ੍ਹਾਂ ਵੱਲੋਂ ਕੀਤੇ ਜਾਂਦੇ ਨੇਕ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਪਰਮਜੀਤ ਕੌਰ ਬਰਾਡ਼ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾਂਦੇ ਕਾਰਜ ਦੇਖ ਕੇ ਬਹੁਤ ਹੀ ਚੰਗਾ ਲੱਗਿਆ ਇਨ੍ਹਾਂ ਦੀ ਟੀਮ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਕਰਦੀ ਰਹੇ ਅੰਤ ਵਿੱਚ ਮੁੱਖ ਮਹਿਮਾਨ ਬੀਬਾ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕਿਹਾ ਔਰਤਾਂ ਦੀ ਕਾਮਯਾਬੀ ਲਈ ਜੋ ਮੁਕਤੀਸਰ ਵੈੱਲਫੇਅਰ ਕਲੱਬ (ਰਜਿ.) ਕੰਮ ਕਰ ਰਹੀ ਹੈ ਉਹ ਬਹੁਤ ਹੀ ਪ੍ਰਸ਼ੰਸਾਯੋਗ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਇੱਥੇ ਲੜਕੀਆਂ ਨਾਲ ਮਿਲ ਕੇ ਬਹੁਤੀ ਖ਼ੁਸ਼ੀ ਹੋਈ ਅੱਜ ਲੜਕੀਆਂ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਸਾਨੂੰ ਕੁਝ ਵੀ ਨ੍ਹੀਂ ਆਉਂਦਾ ਸੀ ਪ੍ਰੰਤੂ ਇਸ ਸੈਂਟਰ ਵਿਚ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਚੰਗਾ ਮੁਨਾਫ਼ਾ ਕਮਾ ਰਹੀਆਂ ਹਨ ਹੁਣ ਸਾਨੂੰ ਆਪਣੇ ਮਾਤਾ ਪਿਤਾ ਤੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਮੌਕੇ ਤੇ ਮੈਡਮ ਸੋਨੀਆ ਗਿੱਲ, ਜਸਜੀਤ ਕੌਰ, ਅਜ਼ੀਜ਼ ਕੌਰ, ਸ਼ਿਲਪਾ ਰਾਣੀ ਆਦਿ ਹਾਜ਼ਰ ਸਨ