ਰਵਿੰਦਰ ਕੌਰ ਕੋਟਕਪੂਰਾ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਬਲਾਕ ਪ੍ਰਧਾਨ ਬਣਾਇਆ ਗਿਆ
October 07, 2021
0
ਕੋਟਕਪੂਰਾ , 7 ਅਕਤੂਬਰ - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਰਵਿੰਦਰ ਕੌਰ ਕੋਟਕਪੂਰਾ ਨੂੰ ਬਲਾਕ -1 ਕੋਟਕਪੂਰਾ ਦਾ ਪ੍ਰਧਾਨ ਬਣਾਇਆ ਗਿਆ । ਇਹ ਨਿਯੁਕਤੀ ਯੂਨੀਅਨ ਦੀ ਜ਼ਿਲਾ ਫਰੀਦਕੋਟ ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਵੱਲੋਂ ਕੀਤੀ ਗਈ ਹੈ । ਇਸ ਮੌਕੇ ਰਵਿੰਦਰ ਕੌਰ ਨੇ ਕਿਹਾ ਕਿ ਉਹ ਯੂਨੀਅਨ ਨੂੰ ਮਜ਼ਬੂਤ ਕਰਨ ਲਈ ਆਪਣਾ ਅਹਿਮ ਰੋਲ ਅਦਾ ਕਰਨਗੇ ਅਤੇ ਜਿਥੇ ਕਿਤੇ ਵੀ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ ਉਥੇ ਇਸ ਬਲਾਕ ਵਿਚੋਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ ਅਤੇ ਸਾਥ ਦੇਣਗੀਆਂ ।
Tags