ਤਿੰਨ ਦੇਸੀ ਪਿਸਟਲ ਸਮੇਤ ਗੋਲੀ ਸਿੱਕਾ ਬਰਾਮਦ, ਇਕ ਕਾਬੂ

bttnews
0

ਸ੍ਰੀ ਮੁਕਤਸਰ ਸਾਹਿਬ - ਇੰਟਰਸਟੇਟ ਗੈਂਗ ਦਾ ਮੈਂਬਰ ਜੋ ਆਪਣੇ ਸਾਥੀ ਨਾਲ ਮਿਲ ਕੇ ਲੁਧਿਆਣਾ ਜਿਲੇ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ। ਸੂਚਨਾ ਦੇ ਆਧਾਰ ਤੇ ਅਪਰੇਸ਼ਨ ਦੌਰਾਨ  ਡੱਬਵਾਲੀ ਤੇ ਮਲੋਟ ਰੋਡ ਪੁੱਲ ਸੇਮ ਨਾਲਾ ਬਾਹਦ ਪਿੰਡ ਮਹਿਣਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ 03 ਪਿਸਟਲ ਦੇਸੀ, 05 ਮੈਗਜ਼ੀਨ ਦੇਸੀ ਬਿਨਾ ਮਾਰਕਾ ਅਤੇ 12 ਚੌਦ ਜ਼ਿੰਦਾ ਬਰਾਮਦ ਕੀਤੇ।

ਤਿੰਨ ਦੇਸੀ ਪਿਸਟਲ ਸਮੇਤ ਗੋਲੀ ਸਿੱਕਾ ਬਰਾਮਦ, ਇਕ ਕਾਬੂ

 SSP ਸਰਬਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤਹਿਤ ਰਾਜਪਾਲ ਸਿੰਘ ਕਪਤਾਲ ਪੁਲਿਸ ਇਵੈਸਟੀਗੇਸ਼ਨ ਸ੍ਰੀ ਮੁਕਤਸਰ ਸਾਹਿਬ ਅਤੇ ਜਸਪਾਲ ਸਿੰਘ, ਉਪ ਕਪਤਾਨ ਪੁਲਿਸ ਮਲੋਟ ਦੀ ਯੋਗ ਅਗਵਾਈ ਅਧੀਨ ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ, ਥਾਣਾ ਲੰਬੀ ਵੱਲੋਂ ਗੈਂਗਸਟਰਾ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿਮ ਤਹਿਤ ਮਿਤੀ 23.10.21 ਨੂੰ ਸੂਚਨਾ ਮਿਲੀ ਕਿ ਰਾਜਸਥਾਨ ਤੋਂ ਬਦਰੀ ਦਾਸ ਪੁੱਤਰ ਕਾਨ ਦਾਸ ਵਾਸੀ ਬਾਲਾ ਤਹਿਸੀਲ ਆਹਰ, ਜ਼ਿਲ੍ਹਾ ਜਾਲੌਰ, ਰਾਜਸਥਾਨ ਜੋ ਕਿ ਇੰਟਰਸਟੇਟ ਗੈਂਗ ਦਾ ਮੈਂਬਰ ਹੈ ਜੋ ਆਪਣੇ ਸਾਥੀ ਹੈਪੀ ਨਾਲ ਮਿਲ ਕੇ ਲੁਧਿਆਣਾ ਜਿਲੇ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੋਈ ਵੱਡੀ ਵਾਰਦਾਤ ਨੂੰ ਇਨਜਾਮ ਦੇਣ ਵਾਲੇ ਸਨ। ਸੂਚਨਾ ਦੇ ਆਧਾਰ ਤੇ ਅਪਰੇਸ਼ਨ ਦੌਰਾਨ ਬਦਰੀ ਦਾਸ ਉਕਤ ਨੂੰ ਡੱਬਵਾਲੀ ਤੇ ਮਲੋਟ ਰੋਡ ਪੁੱਲ ਸੇਮ ਨਾਲਾ ਬਾਹਦ ਪਿੰਡ ਮਹਿਣਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ 03 ਪਿਸਟਲ ਦੇਸੀ, 05 ਮੈਗਜ਼ੀਨ ਦੇਸੀ ਬਿਨਾ ਮਾਰਕਾ ਅਤੇ 12 ਚੌਦ ਜ਼ਿੰਦਾ ਬਰਾਮਦ ਕਰਕੇ ਮੁਕਦਮਾ ਨੰਬਰ 290 ਮਿਤੀ 23/10/2021 ਅ/ਧ 25/54/54 ਅਸਲਾ ਐਕਟ, 20ਬੀ IPC ਥਾਣਾ ਲੰਬੀ ਦਰਜ ਰਜਿਸਟਰ ਕੀਤਾ ਗਿਆ।

ਮੁਕੱਦਮੇ ਦੀ ਤਫਤੀਸ਼ ਦੌਰਾਨ ਬਦਰੀ ਦਾਸ ਉਕਤ ਨੇ ਦੱਸਿਆ ਕਿ ਮੈਂ ਉਕਤ ਅਸਲਾ ਇੰਦੋਰ (ਮੱਧ ਪ੍ਰਦੇਸ਼) ਤੋਂ ਸਰਦਾਰ ਨਾਮ ਦੇ ਵਿਅਕਤੀ ਤੋਂ ਲੈ ਕੇ ਆਇਆ ਸੀ। ਮੈਂ ਹੈਪੀ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਭੂਤਗੜ ਥਾਣਾ ਪਾਤੜਾ ਜਿਲਾ ਪਟਿਆਲਾ ਨਾਲ ਮਿਲ ਕੇ ਲੁਧਿਆਣਾ ਸ਼ਹਿਰ ਵਿੱਚ ਅਸੀਂ ਵੱਡੀ ਵਾਰਦਾਤ ਨੂੰ ਇਨਜਾਮ ਦੇਣ ਵਾਲੇ ਸੀ। ਦੌਰਾਨੇ ਤਫਤੀਸ਼ ਚੌਪੀ ਸਿੰਘ ਉਕਤ ਪਰ ਮੁੱਕਦਮਾ ਨੰਬਰ 119 ਮਿਤੀ 02/06/2020 ਅਧ 307,392,397, 120ਬੀ IPC 25/54/59 AACT ਥਾਣਾ ਸਦਰ ਸਮਾਨਾ ਜਿਲਾ ਪਟਿਆਲਾ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ।ਜਿਸ ਵਿੱਚ ਹੈਪੀ ਸਿੰਘ ਉਕਤ ਵੱਲੋਂ ਆਪਣੇ ਸਾਥੀਆਂ ਸਮੇਤ ਪਟਿਆਲਾ ਤੋਂ ਸਮਾਨਾ ਰੋਡ ਘਰ ਹਥਿਆਰਾਂ ਦੀ ਨੋਕ ਪਰ ਇੱਕ ਕਾਰ ਬਰੀਜਾ ਡਰਾਇਵਰ ਦੋ ਫਾਇਰ ਮਾਰ ਕੇ ਖੋਹ ਕੇ ਫਰਾਰ ਹੋ ਗਏ।ਜਿਸ ਤੋਂ ਉਕਤ ਮੁਕਦਮਾ ਵਿੱਚ ਹੈਪੀ ਸਿੰਘ ਵਿਅਕਤੀ ਫਰਾਰ ਚੱਲਿਆ ਆ ਰਿਹਾ ਹੈ। ਬਦਰੀ ਦਾਸ ਉਕਤ 03 ਦਿਨ ਦੇ ਪੁਲਿਸ ਰਿਮਾਡ ਪਰ ਬੰਦ ਹੈ, ਉਕਤ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Post a Comment

0Comments

Post a Comment (0)