ਮਾਨਸਾ, 1 ਅਕਤੂਬਰ - NGO ਅਤੇ ਠੇਕੇਦਾਰਾਂ ਨੂੰ ਆਂਗਨਵਾੜੀ ਦਾ ਖਾਣਾ ਬਣਾਉਣ ਲਈ ਦਿੱਤੇ ਜਾ ਰਹੇ ਠੇਕੇ ਦਾ ਸਖ਼ਤ ਵਿਰੋਧ ਕਰਦੇ ਹੋਏ ਬਲਾਕ ਪੱਧਰ ਤੇ ਮੁਜ਼ਾਹਰਾ ਕਰਦੇ ਹੋਏ ਬਲਾਕ ਮਾਨਸਾ ਵਿਖੇ ਬਲਾਕ ਪਰਧਾਨ ਅਵਿਨਾਸ਼ ਕੌਰ ਦੀ ਅਗਵਾਈ ਵਿਚ ਵਰਕਰਾਂ ਹੈਲਪਰਾਂ ਨੇ ਇਕੱਠੇ ਹੋ ਚੱਕਾ ਜਾਮ ਕਰ ਕੀਤਾ ਰੋਸ ਪਰਦਰਸ਼ਨ ।ਧਰਨੇ ਨੂੰ ਸੂੰਬੋਧਨ ਕਰਦੇ ਹੋਏ ਮੁੱਖ ਆਗੂ ਨੇ ਕਿਹਾ ਕਿ ਪੂੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਤਾਂ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕਰ ਹੀ ਰਹੀ ਸੀ ਹੁਣ ਆਂਗਨਵਾੜੀ ਕੇਂਦਰਾਂ ਦੇ ਲਾਭਪਾਤਰੀਆਂ ਦੇ ਅਧਿਕਾਰਾਂ ਉੱਤੇ ਵੀ ਡਾਕੇ ਮਾਰਨੇ ਸ਼ੁਰ ਕਰ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਆਂਗਨਵਾੜੀ ਕੇਂਦਰਾਂ ਵਿਚ ਤਾਜ਼ਾ ਪੱਕਿਆ ਹੋਇਆ ਭੋਜਨ ਹੀ ਮੁਹਿੱਈਆ ਕਰਵਾਇਆ ਜਾਵੇ ਅਤੇ ਜਿਸ ਦੀ ਕੁਆਲਟੀ ਸਭ ਤੋਂ ਬੈਸਟ ਹੋਣੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਕੇਂਦਰਾਂ ਅੰਦਰ ਭੋਜਨ ਦੀ ਕੁਆਲਟੀ ਸੁਧਾਰਣ ਦੀ ਬਜਾਏ ਨਵਾਂ ਕਦਮ ਚੁੱਕਦੇ ਹੋਏ ਡੱਬਾ ਬੰਦ ਭੋਜਨ ਅਤੇ ਠੇਕੇਦਾਰ ਰਸੋਈ ਵੱਲ ਸ਼ੁਰਆਤ ਕੀਤੀ ਜਾ ਰਹੀ ਹੈ। ਜੋ ਕਿ ਜ਼ੀਰੋ ਤੋਂ ਲੈ ਕੇ ਤਿੰਨ ਸਾਲ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਵੇਗਾ । ਜਿਸ ਨਾਲ ਪਹਿਲਾਂ ਵੀ ਦੇਖਣ ਵਿੱਚ ਆਇਆ ਹੈ ਕਿ ਜਦੋਂ ਮਿਡ ਡੇ ਮੀਲ ਸਾਂਝੀ ਰਸੋਈ ਦੁਆਰਾ ਵੱਖ ਵੱਖ ਰਾਜਾਂ ਵਿਚ ਦਿੱਤਾ ਜਾ ਰਿਹਾ ਸੀ ਤਾਂ ਉਸ ਵਿੱਚ ਵੀ ਊਣਤਾਈਆਂ ਅਤੇ ਕੁਆਲਟੀ ਦੇ ਘਟੀਆ ਹੋਣ ਦਾ ਹਮੇਸ਼ਾ ਸ਼ਿਕਾਇਤਾਂ ਆਈਆਂ ਹਨ । ਪਰ ਪੂੰਜਾਬ ਸਰਕਾਰ ਵਿੱਲੋਂ ਪਿਛਲੇ ਤਜਰਬਿਆਂ ਤੋਂ ਕੋਈ ਵੀ ਸਬਕ ਨਾ ਸਿੱਖਦੇ ਹੋਏ ਹੁਣ ਸਭ ਤੋਂ ਮਾਸੂਮ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਅਤੇ ਗਰਭਵਤੀ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦਿੱਤੀ ਜਾਣ ਵਾਲੀ ਖ਼ੁਰਾਕ ਨੂੰ ਠੇਕੇਦਾਰਾਂ ਦੇ ਹਵਾਲੇ ਕੀਤੇ ਜਾਣ ਦਾ ਫੈਸਲਾ ਬਹੁਤ ਹੀ ਨੂੰ ਨਿਦਣਯੋਗ ਹੈ। ਜਿਸ ਨਾਲ ਆਂਗਨਵਾੜੀ ਕੇਂਦਰ ਤਾਂ ਪ੍ਰਭਾਵਿਤ ਹੋਣਗੇ ਹੀ ਨਾਲ ਹੀ ਲਾਭਪਾਤਰੀ ਵੀ ਪ੍ਰਭਾਵਿਤ ਹੋਣਗੇ ਅਤੇ ਉਹਨਾਂ ਦੀ ਸਿਹਤ ਸੰਭਾਲ ਉੱਤੇ ਪ੍ਰਭਾਵ ਪਵੇਗਾ । ਉਹਨਾਂ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਲਾਭਪਾਤਰੀਆਂ ਦੇ ਹੱਕਾਂ ਉੱਤੇ ਡਾਕਾ ਨਹੀਂ ਪੈਣ ਦੇਵੇਗੀ ਅਤੇ ਇਸ ਦਾ ਤਿੱਖਾ ਵਿਰੋਧ ਕਰਦੇ ਹੋਏ ਐੱਨ ਜੀ ਓ ਤੋਂ ਤੁਰੰਤ ਆਂਗਣਵਾੜੀ ਕੇਂਦਰਾਂ ਦਾ ਸਪਲੀਮੈਂਟਰੀ ਨਿਊਟਰੇਸ਼ਨ ਵਾਪਸ ਲੈਣ ਲਈ ਸਰਕਾਰ ਨੂੰ ਅਪੀਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਰੰਤ ਫੀਡ ਦਾ ਠੇਕਾ ਵਾਪਸ ਨਾ ਲਿਆ ਗਿਆ ਅਤੇ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਕਿ ਪਰੀ ਪਰਾਇਮਰੀ ਜਮਾਤਾਂ ਵਾਪਸ ਆਂਗਨਵਾੜੀ ਕੇਂਦਰਾਂ ਵਿਚ ਦਿੱਤੀਆਂ ਜਾਣ। ਐਡਵਾਈਜਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲਦੇ ਆਂਗਨਵਾੜੀ ਕੇਂਦਰ ਵਾਪਸ ਵਿਭਾਗ ਵਿੱਚ ਲਿਆਂਦੇ ਜਾਣ ਕੱਟਿਆ ਮਾਣ ਭਿੱਤਾ 1 ਅਕਤੂਬਰ 2018 ਤੋਂ ਬਕਾਏ ਸਮੇਤ ਦੇਣਾ ਯਕੀਨੀ ਬਣਾਇਆ ਜਾਵੇ ।ਪਿਛਲੇ ਪੰਜ ਸਾਲਾਂ ਤੋਂ ਲਟਕ ਰਹੀ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਤੁਰੰਤ ਕੀਤੀ ਜਾਵੇ। ਆਦਿ ਮੰਗਾਂ ਦੇ ਹੱਲ ਨੂੰ ਲੈ ਕੇ 12 ਅਕਤੂਬਰ ਨੂੰ ਡਾਇਰੈਕਟਰ ਦੇ ਘਿਰਾਓ ਦਾ ਨੋਟਿਸ ਵਿਭਾਗ ਨੂੰ ਭੇਜੇ ਤੁਰੰਤ ਹੱਲ ਦੀ ਮੰਗ ਕੀਤੀ। ਅੱਜ ਦੇ ਧਰਨੇ ਨੂੰ ਵੱਖ ਵੱਖ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ। ਜਿਸ ਵਿੱਚ ਅਮਨਦੀਪ ਕੌਰ ਜਿਲ੍ਹਾ ਕੈਸ਼ੀਅਰ, ਦਲਜੀਤ ਕੌਰ ਬਲਾਕ ਕੈਸ਼ੀਅਰ, ਮਨਪ੍ਰੀਤ ਕੌਰ, ਪਿੰਕੀ ਰਾਣੀ, ਰਾਜਪਾਲ ਕੌਰ ਆਦਿ ਸ਼ਮਿਲ ਸਨ।
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬੱਚਿਆਂ ਦੀ ਖੁਰਾਕ ਨਾਲ ਧੋਖਾਧੜੀ ਨਹੀਂ ਹੋਣ ਦੇਵੇਗੀ
October 01, 2021
0
Tags