ਪੁਲਿਸ ਵਿੱਚ ਭਰਤੀ ਪ੍ਰੀਖਿਆ ਲਈ ਕਿਤੇ ਹਨ ਸਖਤ ਸੁਰੱਖਿਆ ਦੇ ਇੰਤਜ਼ਾਮ : SSP ਸੋਹਲ

bttnews
0

 1.ਐਸ.ਪੀ, 17 ਡੀ.ਐਸ.ਪੀ ਅਤੇ ਤਕਰੀਬਨ 700 ਦੇ ਕ੍ਰੀਬ ਪੁਲਿਸ ਅਧਿਕਾਰੀ/ਕ੍ਰਮਾਚਾਰੀ ਕੀਤੇ ਗਏ ਹਨ ਤਾਇਨਾਤ


ਪੁਲਿਸ ਵਿੱਚ ਭਰਤੀ ਪ੍ਰੀਖਿਆ ਲਈ ਕਿਤੇ ਹਨ ਸਖਤ ਸੁਰੱਖਿਆ ਦੇ ਇੰਤਜ਼ਾਮ : SSP  ਸੋਹਲ

ਸ੍ਰੀ ਮੁਕਤਸਰ ਸਾਹਿਬ, 22 ਸਤੰਬਰ - ਪੰਜਾਬ ਪੁਲਿਸ ਭਰਤੀ ਹੋਣ ਲਈ ਸਿਪਾਹੀ ਪ੍ਰੀਖਿਆ ਜੋ 25 ਅਤੇ 26 ਸਤੰਬਰ ਨੂੰ ਹੋਣੀ ਹੈ ਇਸ ਸਬੰਧ ਵਿੱਚ  ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਐਸ.ਐਸ.ਪੀ ਵੱਲੋਂ ਮੀਟਿੰਗ ਅਯੋਜਿਤ ਕੀਤੀ ਗਈ ਮੀਟਿੰਗ ਵਿੱਚ ਰਾਜਪਾਲ ਸਿੰਘ ਹੁੰਦਲ ਐਸ.ਪੀ(ਡੀ), ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਮ.ਸ),  ਜਸਪਾਲ ਸਿੰਘ ਡੀ.ਐਸ.ਪੀ (ਮਲੋਟ), ਪ੍ਰਿਖਿਆਵਾਂ ਦੇ ਸੈਂਟਰਾ ਦੇ ਪ੍ਰਿੰਸੀਪਲ/ਮੁਖੀ ਤੋਂ ਇਲਾਵਾ  ਹਰਜਿੰਦਰ ਸਿੰਘ ਜਿਲ੍ਹਾ ਮੁੱਖੀ ਟੀ.ਸੀ.ਐਸ. ਕੰਪਨੀ ਤੋਂ ਇਲਾਵਾ ਅਧਿਕਾਰੀ/ਕ੍ਰਮਚਾਰੀ ਹਾਜ਼ਰ ਸਨ। ਇਸ ਮੌਕੇ  ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਸਤੰਬਰ 2021 ਪੰਜਾਬ ਪੁਲਿਸ ਦੇ ਸਿਪਾਹੀ ਪ੍ਰੀਖਿਆ ਲਈ ਜਿਲ੍ਹਾਂ ਅੰਦਰ 15 ਪ੍ਰੀਖਿਆ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 9 ਸੈਂਟਰ ਮੁਕਤਸਰ ਅਤੇ 6 ਸੈਂਟਰ ਮਲੋਟ ਹਨ। ਉਨ੍ਹਾਂ ਕਿਹਾ ਕਿ  ਇਨ੍ਹਾਂ ਸੈਂਟਰਾਂ ਅੰਦਰ ਅਤੇ ਸੈਂਟਰਾ ਦੇ ਨਜ਼ਦੀਕ ਪੁਲਿਸ ਵੱਲੋਂ ਪੂਰੀ ਸੁਰੱਖਿਆ ਕੀਤੀ ਗਈ ਜਿਸ ਤਹਿਤ 1 ਐਸ.ਪੀ, 17 ਡੀ.ਐਸ.ਪੀ, ਸਮੇਤ ਤਕਰੀਬ 700 ਦੇ ਕ੍ਰੀਬ ਪੁਲਿਸ ਅਧਿਕਾਰੀ/ਕ੍ਰਮਚਾਰੀ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਸੈਂਟਰਾਂ ਤੇ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਕਿ ਕੋਈ ਵੀ ਸ਼ਰਰਾਤੀ ਅਨਸਰ ਪ੍ਰੀਖਿਆ ਅੰਦਰ ਕਿਸੇ ਪ੍ਰਕਾਰ ਦੀ ਕੋਈ ਸ਼ਰਾਰਤ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰੀਖਿਆਵਾਂ ਸੈਂਟਰਾਂ ਦੇ ਨਜ਼ਦੀਕ ਨਾਕਾ ਬੰਦੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਕਸੇ ਵੀ ਕਿਸਮ ਦੀ ਸ਼ਰਾਰਤ ਬਰਦਾਸ਼ਤ ਨਹੀ ਕੀਤੀ ਜਾਵੇਗੀ ਜੇਕਰ ਕੋਈ ਵੀ ਪ੍ਰੀਖਿਆਵਾਂ ਵਿੱਚ ਨਕਲ ਜਾਂ ਕੋਈ ਸ਼ਰਾਰਤ ਕਰਦਾ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ  ਨੇ ਪ੍ਰੀਖਿਆ ਦੇਣ ਲਈ ਆ ਰਹੇ ਵਿਦਿਆਰਥੀਆ ਨੂੰ ਵਧੀਆਂ ਪ੍ਰੀਖਿਆ ਕਰਨ ਲਈ ਅਤੇ ਉਨਾਂ ਦੇ ਚੰਗੇ ਭਵਿਖ ਲਈ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 80549-42100 ਤੇ ਵਟਸ ਐਪ ਰਾਂਹੀ ਮੈਸਿਜ ਕਰਕੇ ਜਾਂ ਫੋਨ ਕਾਲ ਰਾਹੀ ਕਰ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

Post a Comment

0Comments

Post a Comment (0)