ਮਾਨਸਾ, (ਨਾਨਕ ਸਿੰਘ ਖੁਰਮੀ) ਮਾਨਸਾ ਦੇ ਪਿੰਡ ਖਿਆਲਾ ਕਲਾਂ ਨਿਵਾਸੀ ਤੇ ਨੌਜਵਾਨ ਕਿਸਾਨ ਨੇ ਅਪਨੇ ਖੇਤ ਚ ਖੜੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਣ ਹੋਏ ਨੁਕਸਾਨ ਕਾਰਣ ਜਹਿਰ ਨਿਗਲ ਲਿਆ, ਜਿਸ ਕਾਰਣ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਖਿਆਲਾ ਕਲਾਂ ਨਿਵਾਸੀ ਕਿਸਾਨ ਰਜਿੰਦਰ ਸਿੰਘ (27 ਸਾਲ) ਪੁੱਤਰ ਨਾਹਰ ਸਿੰਘ ਨੇ 08 ਏਕੜ ਠੇਕੇ ਤੇ ਜਮੀਨ ਲੈਕੇ ਖੇਤੀ ਕਰ ਰਿਹਾ ਸੀ, ਤੇ ਅਪਨੇ ਖੇਤ ਵਿੱਚ ਨਰਮੇ ਦੀ ਫਸਲ ਬੀਜੀ ਸੀ। ਜਾਣਕਾਰੀ ਅਨੁਸਾਰ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਤੇ ਉਸਦੀ ਸਾਰੀ ਫਸਲ ਨਸ਼ਟ ਹੋ ਗਈ।ਜਿਸਨੂੰ ਕਿਸਾਨ ਸਹਿਣ ਨਹੀਂ ਕਰ ਸਕਿਆ।ਇਸਦੇ ਚੱਲਦਿਆਂ ਨੌਜਵਾਨ ਕਿਸਾਨ ਨੇ ਕੋਈ ਜਹਰੀਲੀ ਚੀਜ ਨਿਗਲ ਲਈ ਤੇ ਮੌਤ ਨੂੰ ਗਲੇ ਲਗਾ ਲਿਆ। ਮਾਮਲੇ ਚ ਥਾਨਾ ਸਦਰ ਦੀ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।ਇਸ ਨੂੰ ਲੈਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੁਆਵਜੇ ਦੀ ਮੰਗ ਕੀਤੀ ਹੈ।