ਪੰਜਾਬ ਵਿੱਚ ਮੁੱਖ ਮੰਤਰੀ ਦੇ ਚੇਹਰੇ ਲਈ ਭਗਵੰਤ ਮਾਨ ਤੋਂ ਬਿਹਤਰ ਚਿਹਰਾ ਨਹੀ- ਐਨ.ਆਰ.ਆਈ ਆਪ ਵਲੰਟੀਅਰ

bttnews
0

 

ਐਨ.ਆਰ.ਆਈ ਆਪ ਵਲੰਟੀਅਰ

ਮਿਲਾਨ (ਦਲਜੀਤ ਮੱਕੜ) ਪੰਜਾਬ ਦੇ ਲੋਕ   ਭਗਵੰਤ ਮਾਨ  ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ,  ਪੰਜਾਬ ਵਿੱਚ ਮੁੱਖ ਮੰਤਰੀ  ਦੇ ਚੇਹਰੇ ਲਈ ਭਗਵੰਤ ਮਾਨ ਤੋਂ ਬਿਹਤਰ ਕੋਈ ਚਿਹਰਾ ਨਹੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਆਮ ਆਦਮੀ ਪਾਰਟੀ ਦੇ ਐਨਆਰਆਈ ਵਲੰਟੀਅਰ    ਮਨਦੀਪ ਸਿੰਘ ਹੁੰਦਲ, ਬੌਬੀ ਅਟਵਾਲ,ਇਕਬਾਲ ਸਿੰਘ ਵੜੈਚ, ਬਲਦੇਵ ਸਿੰਘ ਬੋਲਾ  ਨੇ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਹਮੇਸ਼ਾ ਹੀ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਸੰਸਦ ਵਿਚ ਆਵਾਜ਼ ਬੁਲੰਦ ਕੀਤੀ ਹੈ, ਅਤੇ ਭਗਵੰਤ ਮਾਨ ਹੀ ਅਜਿਹਾ ਨੇਤਾ ਹੈ,  ਜੋ ਲੋਕਾਂ ਨਾਲ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਹੈ  ਇਹਨਾਂ ਆਗੂਆਂ ਨੇ ਆਮ ਆਦਮੀ ਪਾਰਟੀ  ਹਾਈਕਮਾਨ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ  ਅਪੀਲ ਕੀਤੀ ਹੈ ਕਿ ਭਗਵੰਤ ਮਾਨ ਨੂੰ ਜਲਦੀ ਤੋਂ ਜਲਦੀ ਪੰਜਾਬ ਲਈ ਮੁੱਖ ਮੰਤਰੀ ਚਿਹਰਾ ਐਲਾਨਣਾ ਚਾਹੀਦਾ ਹੈ, ਤਾਂ ਜੋ ਆਮ ਆਦਮੀ ਪਾਰਟੀ ਪੰਜਾਬ ਵਿੱਚ  ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸਰਕਾਰ ਬਣਾ ਸਕੇ

Post a Comment

0Comments

Post a Comment (0)