-ਜਗਮੀਤ ਬਰਾੜ ਹੋਣਗੇ ਮੌੜ ਮੰਡੀ ਤੋਂ ਮੈਦਾਨ ਵਿੱਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ 6 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਕਾਲੀ ਦਲ ਵੱਲੋਂ ਇਹ ਉਮੀਦਵਾਰ ਹਨ ਕਵਲਜੀਤ ਸਿੰਘ ਰੋਜ਼ੀ ਸ੍ਰੀ ਮੁਕਤਸਰ ਸਾਹਿਬ, ਜਗਮੀਤ ਸਿੰਘ ਬਰਾੜ ਮੋੜ ਮੰਡੀ, ਜੀਤਮਹਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਮਨਤਾਰ ਬਰਾੜ ਕੋਟ ਕਪੂਰਾ, ਸੂਬਾ ਸਿੰਘ ਬਾਦਲ ਜੈਤੋਂ, ਅਤੇ ਬੰਟੀ ਰੋਮਾਣਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ।