ਐਸ ਐਚ ਓ ਨੇ ਲਿਆ ਪੰਗਾ : ਪ੍ਰਦਰਸ਼ਨ ਕਰਦੀਆਂ ਆਂਗਣਵਾੜੀ ਵਰਕਰਾਂ ਤੋਂ ਖੋਈ ਕੈਪਟਨ ਦੀ ਫੋਟੋ

bttnews
0

   ਗੁੱਸਾਈ ਵਰਕਰਾਂ ਨੇ ਘੇਰਿਆ ਥਾਣਾ, ਤੇ ਫੋਟੋ ਵਾਪਸ ਲੈਕੇ ਥਾਣੇ ਮੂਹਰੇ ਹੀ ਪੁਤਲਾ ਫੂੰਕਿਆ

ਐਸ ਐਚ ਓ ਨੇ ਲਿਆ ਪੰਗਾ : ਪ੍ਰਦਰਸ਼ਨ ਕਰਦੀਆਂ ਆਂਗਣਵਾੜੀ ਵਰਕਰਾਂ ਤੋਂ ਖੋਈ ਕੈਪਟਨ ਦੀ ਫੋਟੋ
ਮਾਨਸਾ, 13 ਸਤੰਬਰ - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ
ਹਰਗੋਬਿੰਦ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ ਤੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕਣ
ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਲੜ੍ਹੀ ਤਹਿਤ ਅੱਜ ਵਾਰਡ ਨੰਬਰ 19 ਮਾਨਸਾ ਵਿਖੇ ਯੂਨੀਅਨ
ਦੀ ਜਿਲਾ ਪ੍ਰਧਾਨ ਬਲਵੀਰ ਕੌਰ, ਬਲਾਕ ਪ੍ਰਧਾਨ ਬਲਵਿੰਦਰ ਕੌਰ  ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ
ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।  ਆਂਗਣਵਾੜੀ
ਵਰਕਰਾਂ ਜਦੋਂ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਐਸ
.ਐਚ..

ਥਾਣਾ ਸਿਟੀ-2 ਨੇ ਵਰਕਰਾਂ ਨਾਲ
ਧੱਕੇਸ਼ਾਹੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਖੋਹ ਕੇ ਲੈ ਗਏ । ਪ੍ਰਸ਼ਾਸ਼ਨ ਖਿਲਾਫ ਰੋਸ
ਪ੍ਰਦਰਸ਼ਨ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਪਸ ਲਈ ਗਈ ਅਤੇ ਥਾਣਾ ਸਿਟੀ
-2
ਦੇ ਸਾਹਮਣੇ ਫਿਰ ਪੁਤਲਾ ਫੂਕਿਆ ਗਿਆ।
ਉਪਰੋਕਤ ਜਾਣਕਾਰੀ ਦਿੰਦਿਆਂ ਯੂਨੀਅਨ ਦੀਆਂ ਆਗੂਆਂ ਨੇ ਕਿ
ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਦੇ
ਦਿੱਤਾ ਗਿਆ ਹੈ ਜਦੋਂ ਕਿ ਆਂਗਣਵਾੜੀ ਵਰਕਰਾਂ ਨਰਸਰੀ ਟੀਚਰ ਦਾ ਦਰਜਾ ਲੈਣ ਲਈ ਪਿਛਲੇਂ ਲੰਮੇ ਸਮੇਂ
ਤੋਂ ਸੰਘਰਸ਼ ਕਰਦੀਆਂ ਆ  ਰਹੀਆਂ ਹਨ । ਉਹਨਾਂ
ਕਿਹਾ ਕਿ ਵਰਕਰਾਂ ਤੇ ਹੈਲਪਰਾਂ ਵਿੱਚ ਇਸ ਪ੍ਰਤੀ ਗੁੱਸੇ ਦੀ ਲਹਿਰ ਹੈ । ਉਹਨਾਂ ਦੋਸ਼ ਲਗਾਇਆ ਕਿ
ਪਹਿਲਾਂ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ
ਦਾਖਲ ਕਰ ਲਏ ਤੇ ਹੋਏ ਸਮਝੌਤੇ ਅਨੁਸਾਰ ਵਾਪਸ ਨਹੀਂ ਕੀਤੇ ਗਏ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵੀ
ਖੋਹਿਆ ਜਾ ਰਿਹਾ ਹੈ । ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।  ਉਹਨਾਂ 
ਦੱਸਿਆ ਕਿ ਜਥੇਬੰਦੀ ਵੱਲੋਂ
2 ਅਕਤੂਬਰ  ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ
ਹੈ । ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ
3 ਸਾਲ ਤੋਂ 6
ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ
ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ
, ਪੰਜਾਬ ਦੀਆਂ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ।  ਪੀ ਐਮ ਵੀ ਵਾਈ ਦੇ
2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ
ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ
40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ
ਕੀਤਾ ਜਾਵੇ । ਇਸ ਮੌਕੇ  ਪ੍ਰੀਤ ਕੌਰ
, ਕਰਮਜੀਤ ਕੌਰ, ਜਗਸੀਰ ਕੌਰ, ਰਾਣੀ ਕੌਰ, ਸੁਖਵਿੰਦਰ ਕੌਰ, ਡਿੰਪਲ ਕੌਰ, ਗੁਰਨਾਮ ਕੌਰ, ਹਰਜਿੰਦਰ ਕੌਰ, ਸੀਮਾ ਰਾਣੀ, ਹਰਵਿੰਦਰ ਕੌਰ, ਵੀਰਪਾਲ ਕੌਰ, ਮੋਨਾ ਰਾਣੀ, ਜਸਵਿੰਦਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।


Post a Comment

0Comments

Post a Comment (0)