ਤਹਿਸੀਲ ਭਲਾਈ ਅਫਸਰ ਰਿਸ਼ਵਤ ਲੈਂਦੇ ਰੰਗੇ ਹੱਥ ਕਾਬੂ

bttnews
0

  ਮਾਨਸਾ, 9 ਸਤੰਬਰ,(ਨਾਨਕ ਸਿੰਘ ਖੁਰਮੀ): ਡੀਜੀਪੀ ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਐਸਐਸਪੀ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਯੂਨਿਟ ਮਾਨਸਾ ਦੀ ਟੀਮ ਜਿਸਦੀ ਅਗੁਵਾਈ ਡੀਐਸਪੀ ਵਿਜੀਲੈਂਸ ਬਿਉਰੋ ਕੁਲਵੰਤ ਸਿੰਘ ਕਰ ਰਹੇ ਸਨ, ਵੱਲੋਂ ਕੁਲਦੀਪ ਸਿੰਘ ਤਹਸੀਲ ਭਲਾਈ ਅਫਸਰ ਮਾਨਸਾ ਨੂੰ ਇੱਕ ਵਿਆਕਤੀ ਪਾਸੋਂ 7ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀ ਕਾਬੂ ਕੀਤਾ ਹੈ। 

ਮਾਨਸਾ ਦਾ ਤਹਿਸੀਲ ਭਲਾਈ ਅਫਸਰ ਰਿਸ਼ਵਤ ਲੈਂਦੇ ਰੰਗੇ ਹੱਥ ਕਾਬੂ

ਜਾਣਕਾਰੀ ਅਨੁਸਾਰ ਮੁਦਈ ਪ੍ਰੇਮ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਖਿਆਲੀ ਚਹਿਲਾਂਵਾਲੀ ਨੇ ਵਿਜੀਲੈਂਸ ਬਿਉਰੋ ਮਾਨਸਾ ਡੀਐਸਪੀ ਦੇ ਦਫਤਰ ਵਿਖੇ ਪਹੁੰਚ ਕੇ ਦੋਸ਼ ਲਗਾਇਆ ਕਿ ਉਕਤ ਦੋਸ਼ੀ ਵਿਆਕਤੀ, ਪ੍ਰੇਮ ਸਿੰਘ (ਖੁਦ) ਅਨੁਸੂਚਿਤ ਜਾਤੀ ਨਾਲ ਸਬੰਥਿਤ ਹੈ, ਅਤੇ ਪਿਛਲੇ ਸਮੇਂ ਵਿੱਚ ਉਸਦੇ ਬੇਟੇ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ,ਜਿਸ ਬਾਰੇ ਸਰਕਾਰੀ ਸਹਾਇਤਾ ਤਹਿਤ ਉਸਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੀ ਰਾਸ਼ੀ ਮਿਲਣੀ ਸੀ ਤੇ ਇਸ ਬਾਰੇ ਦੋਸ਼ੀ ਵਿਆਕਤੀ ਨੇ ਉਹਨਾਂ ਕੋਲੋਂ ਸਰਕਾਰੀ ਵਿੱਤੀ ਸਹਾਇਤਾ ਦੀ ਬਾਕੀ ਰਕਮ ਦਾ ਚੈਕ ਜਾਰੀ ਕਰਵਾਉਣ ਬਦਲੇ 30ਹਜਾਰ ਰੁਪਏ ਦੀ ਮੰਗ ਕੀਤੀ ਸੀ, ਜਿਸ ਤਹਿਤ ਉਹਨਾਂ ਦਾ ਪਰਿਵਾਰ ਮੰਨ ਗਿਆ ਤੇ ਇਸਚੋਂ 7ਹਜਾਰ ਰੁਪਏ ਪਹਿਲਾਂ ਤੇ ਬਾਕੀ ਰਕਮ ਚੈਕ ਜਾਰੀ ਹੋਣ ਉਪਰੰਤ ਦੇਣ ਦਾ ਸੌਦਾ ਤਹਿ ਹੋਇਆ ਸੀ, ਅਤੇ ਅੱਜ 07 ਹਜਾਰ ਰੁਪਏ ਅੱਜ ਦੇਣੀ ਸੀ, ਇਸ ਬਾਰੇ ਮੁਦਈ ਨੇ ਵਿਭਾਗੀ ਅਧਿਕਾਰੀਆਂ ਕੋਲ ਪਹੁੰਚ ਕੀਤੀ ਜਿਸਤੇ ਵਿਭਾਗੀ ਅਧਿਕਾਰੀਆਂ ਨੇ ਕੁਲਦੀਪ ਸਿੰਘ ਤਹਸੀਲ ਭਲਾਈ ਅਫਸਰ ਮਾਨਸਾ ਦੇ ਖਿਲਾਫ ਮਾਮਲਾ ਦਰਜ ਕਰਕੇ ਥਾਣਾ ਵਿਜੀਲੈਂਸ ਬਿਉਰੋ ਬਠਿੰਡਾ ਵਿਖੇ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 7 ਹਜਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਕਰ ਲਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਮੁਕਦਮੇ ਦੀ ਤਫਤੀਸ਼ ਅਗਲੀ ਕਾਰਵਾਈ ਜਾਰੀ ਹੈ।

Post a Comment

0Comments

Post a Comment (0)