ਇਟਲੀ ਵਿੱਚ ਪਹਿਲਾਂ ਤਾਲਾਬੰਦੀ ਫਿਰ ਵੈਕਸੀਨ ਤੇ ਹੁਣ ਗ੍ਰੀਨ ਪਾਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰੇ, ਦੇਸ਼ ਭਰ ਵਿੱਚ ਮੁਜ਼ਾਹਰੇ'

bttnews
0

 ਪ੍ਰਦਰਸ਼ਨਕਾਰੀਆਂ ਵਲੋਂ ਨੋ ਗ੍ਰੀਨ ਪਾਸ,ਨੋ ਵੈਕਸ ਦਾ ਦਿੱਤਾ ਗਿਆ ਨਾਅਰਾ

ਇਟਲੀ ਵਿੱਚ ਪਹਿਲਾਂ ਤਾਲਾਬੰਦੀ ਫਿਰ ਵੈਕਸੀਨ ਤੇ ਹੁਣ ਗ੍ਰੀਨ ਪਾਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰੇ, ਦੇਸ਼ ਭਰ ਵਿੱਚ ਮੁਜ਼ਾਹਰੇ'

ਮਿਲਾਨ ਇਟਲੀ (ਦਲਜੀਤ ਮੱਕੜ)"'ਕੋਰੋਨਾ ਵਾਇਰਸ ਦੀ ਸੁਰੂਆਤ ਵਿੱਚ ਹੀ ਇਟਲੀ ਦੁਨੀਆਂ ਦਾ ਦੂਜਾ ਅਜਿਹਾ ਦੇਸ਼ ਬਣ ਕੇ ਸਾਹਮਣੇ ਆਇਆ ਸੀ ਜਿੱਥੇ ਚੀਨ ਤੋਂ ਬਾਅਦ ਇਟਲੀ ਵਿੱਚ ਸਭ ਤੋਂ ਵੱਧ ਕੋਰੋਨਾ ਮਹਾਂਮਾਰੀ ਦੇ ਮਾਮਲੇ ਦਰਜ਼ ਹੁੰਦੇ ਸੀ,ਉਸ ਸਮੇਂ ਇਟਲੀ ਦੇ ਹਾਲਾਤਾਂ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਸੀ ਕਿ ਪਤਾ ਨੀ ਕੀ ਹੋਵੇਗਾ ਕਿਉਂਕਿ ਉਸ ਸਮੇਂ ਇਟਲੀ ਵਿੱਚ ਮੌਤ ਦਰ ਅਤੇ ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਸੀ।ਇਟਲੀ ਸਰਕਾਰ, ਸਿਹਤ ਵਿਭਾਗ ਵਲੋਂ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਹੋਇਆਂ ਇਟਲੀ ਨੂੰ ਇਸ ਭਿਆਨਕ ਮੰਜ਼ਰ ਚੋਂ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੇਕਰ ਗੱਲ ਕਰੀਏ ਇਟਲੀ ਦੇ ਮੌਜੂਦਾ ਹਾਲਾਤਾਂ ਦੀ ਤਾਂ ਸਿਹਤ ਵਿਭਾਗ ਦੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 70 ਪ੍ਰਤੀਸ਼ਤ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ ਅਤੇ ਸਰਕਾਰ ਵਲੋਂ ਬੀਤੇ ਦਿਨੀਂ ਦਾਅਵਾ ਕੀਤਾ ਸੀ ਸਤੰਬਰ ਵਿੱਚ ਇਟਲੀ ਦੇ ਨਾਗਰਿਕਾਂ ਨੂੰ 80 ਪ੍ਰਤੀਸ਼ਤ ਲਗ ਜਾਵੇਗੀ ਜਦੋਂ ਕਿ ਇਸ ਸਮੇਂ ਦੇਸ਼ ਵਿੱਚ 4.55 ਮਿਲੀਅਨ ਲੋਕ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਤੇ ਜਿਹਨਾਂ ਵਿੱਚੋ 42 ਲੱਖ ਤੋਂ ਉਪੱਰ ਲੋਕ ਕੋਰੋਨਾ ਨੂੰ ਹਰਾਉਣ ਵਿੱਚ ਕਾਮਯਾਬ ਰਹੇ ਹਨ,ਅਫ਼ਸੋਸ 129.352 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ,ਇਟਲੀ ਦੀ ਜਿਹੜੀ ਕੋਰੋਨਾ ਨਾਲ ਜੰਗ ਚੱਲ ਰਹੀ ਹੈ ਉਹ ਜਿੱਤ ਦੇ ਬਹੁਤ ਹੀ ਕਰੀਬ ਪਹੁੰਚ ਚੁੱਕੀ ਹੈ ਜਿਸ ਦੇ ਮੱਦੇ ਨਜ਼ਰ ਸਰਕਾਰ ਨੇ ਦੇਸ਼ ਭਰ ਵਿੱਚ ਐਂਟੀ ਕੋਰੋਨਾ ਵੈਕਸੀਨੇਸ਼ਨ ਲਹਿਰ ਨੂੰ ਪ੍ਰਚੰਡ ਕੀਤਾ ਹੋਇਆ ਹੈ।
 
ਇਟਲੀ ਵਿੱਚ ਪਹਿਲਾਂ ਤਾਲਾਬੰਦੀ ਫਿਰ ਵੈਕਸੀਨ ਤੇ ਹੁਣ ਗ੍ਰੀਨ ਪਾਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰੇ, ਦੇਸ਼ ਭਰ ਵਿੱਚ ਮੁਜ਼ਾਹਰੇ'

1 ਸਤੰਬਰ 2021 ਤੋਂ ਸਰਕਾਰ ਨੇ ਲੰਮੀ ਦੂਰੀ ਵਾਲੀਆਂ ਟ੍ਰੇਨਾਂ, ਬੱਸਾਂ, ਏਅਰਪੋਰਟਾ, ਸਕੂਲਾਂ, ਯੂਨੀਵਰਸਿਟੀ,ਜਿੰਮ, ਥੀਏਟਰ, ਸਿਨੇਮਾ ਘਰਾਂ, ਸਵੀਮਿੰਗ ਪੂਲ ਆਦਿ ਕਈ ਥਾਵਾਂ ਤੇ ਗ੍ਰੀਨ ਪਾਸ ਭਾਵ ਕੋਰੋਨਾ ਵੈਕਸੀਨ ਲਗਵਾਈ ਦਾ ਸਰਟੀਫਿਕੇਟ ਦਾ ਹੋਣਾ ਅਤਿ ਜ਼ਰੂਰੀ ਕਰ ਦਿੱਤਾ ਜਿਸ ਦਾ ਬੀਤੇ ਕੁਝ ਦਿਨਾਂ ਤੋਂ ਇਟਲੀ ਦੇ ਕੁਝ ਕ, ਬਸ਼ਿੰਦਿਆਂ ਵਲੋਂ ਜੋ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਅਤੇ ਗ੍ਰੀਨ ਪਾਸ ਦੇ ਵਿਰੋਧਤਾ ਕਰ ਰਹੇ ਹਨ ਇਟਲੀ ਵਿੱਚ ਵੱਖ-ਵੱਖ ਜਿਨ੍ਹਾਂ ਵਿੱਚ ਮਿਲਾਨ,ਤੋਰੀਨੋ,ਰੋਮ,ਨਾਪੋਲੀ ਆਦਿ ਸ਼ਹਿਰਾਂ ਵਿੱਚ ਨੋ ਗ੍ਰੀਨ ਪਾਸ ਅਤੇ ਨੋ ਵੈਕਸ ਦਾ ਨਾਅਰਾ ਬੁਲੰਦ ਕਰ ਰਹੇ ਹਨ, ਇਨ੍ਹਾਂ ਲੋਕਾਂ ਵਲੋਂ ਸ਼ਹਿਰਾਂ ਦੇ ਵੱਡੇ ਸਟੇਸ਼ਨਾਂ ਦੇ ਬਾਹਰ ਜਾ ਸਾਹਮਣੇ ਹੱਥਾਂ ਵਿੱਚ ਝੰਡੇ, ਅਤੇ ਬੈਨਰ ਫੜ ਕੇ ਵਿਰੋਧਤਾ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਵਲੋਂ ਕੁਝ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੋ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਸਨ,ਵਿਰੋਧ ਕਰ ਰਹੇ ਲੋਕਾਂ’ਚ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਸਰਕਾਰ ਵੱਲੋ ਜਾਰੀ ਫਰਮਾਨ ਗ੍ਰੀਨ ਪਾਸ ਦਾ ਲਾਜ਼ਮੀ ਹੋਣਾ ਉਨ੍ਹਾਂ ਦੇ ਰੁਜ਼ਗਾਰ ਨੂੰ ਫਿਰ ਨੁਕਸਾਨ ਪਹੁੰਚਾਵੇਗਾ ਕਿਉਂ ਕਿ ਬਹੁਤੇ ਲੋਕਾਂ ਕੋਲ ਇਹ ਹਾਲੇ ਨਹੀ ਹੈ ਤੇ ਉਨ੍ਹਾਂ ਨੂੰ ਮਾਰਕਿਟਾਂ ਵਿੱਚ ਵੀ ਆਉਣ ਦੀ ਇਜਾਜਤ ਨਹੀ ਜਿਸ ਕਾਰਨ ਉਨ੍ਹਾਂ ਦੇ ਕੰਮ-ਕਾਜ ਦਾ ਨੁਕਸਾਨ ਹੋਵੇਗਾ ਉਹ ਤਾਂ ਪਹਿਲਾਂ ਹੀ ਤਾਲਾਬੰਦੀ ਦੇ ਪ੍ਰਭਾਵ ਕਾਰਨ ਹੋਏ ਨੁਕਸਾਨਾਂ ਤੋਂ ਨਹੀ ਉੱਭਰੇ ਸਕੇ,ਕੁਝ ਲੋਕ ਵੈਕਸੀਨ ਦੇ ਪੱਖ ਵਿੱਚ ਇਸ ਕਰਕੇ ਵੀ ਨਹੀ ਕਿਉਂਕਿ ਕਈ ਲੋਕਾਂ ਉਪੱਰ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਕੁਝ ਕੁ ਕੇਸਾਂ ਵਿੱਚ ਤਾਂ ਲੋਕਾਂ ਦੀ ਮੌਤ ਵੀ ਹੋਈ ਹੈ,ਇੱਥੇ ਇਹ ਵੀ ਵਿਚਾਰਯੋਗ ਹੈ ਕਿ ਇਟਲੀ ਸਰਕਾਰ ਦੇਸ਼ ਨੂੰ ਕੋਰੋਨਾ ਮੁੱਕਤ ਕਰਨ ਲਈ ਜੀਅ-ਜਾਨ ਨਾਲ ਜੁੱਟੀ ਹੋਈ ਹੈ ਤੇ ਸਰਕਾਰ ਕਿਸੇ ਵੀ ਹਾਲਾਤ ਵਿੱਚ ਲੋਕਾਂ ਦਾ ਕੋਰੋਨਾ ਕਾਰਨ ਜਾਨੀ ਤੇ ਮਾਲੀ ਨੁਕਸਾਨ ਨਹੀ ਹੋਣ ਦੇਣਾ ਚਾਹੀਦੀ,ਸਰਕਾਰ ਨੇ ਦੇਸ਼ ਭਰ ਵਿੱਚ ਲੋਕਾਂ ਦੀ ਦਿਲ ਖੋਲਕੇ ਆਰਥਿਕ ਮਦਦ ਕੀਤੀ ਹੈ ਤੇ ਹੁਣ ਵੀ ਕਰ ਰਹੀ ਹੈ,ਜਿਸ ਲਈ ਪ੍ਰਵਾਸੀ ਕਾਮਿਆਂ ਨੂੰ ਕੰਮਾਂ ਦੇ ਹਾਲਾਤ ਵਿਗੜਣ ਕਾਰਨ ਬਹੁਤ ਸਹਾਰਾ ਮਿਲੀਆ ਹੈ।
ਇਟਲੀ ਵਿੱਚ ਪਹਿਲਾਂ ਤਾਲਾਬੰਦੀ ਫਿਰ ਵੈਕਸੀਨ ਤੇ ਹੁਣ ਗ੍ਰੀਨ ਪਾਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰੇ, ਦੇਸ਼ ਭਰ ਵਿੱਚ ਮੁਜ਼ਾਹਰੇ'

Post a Comment

0Comments

Post a Comment (0)