ਵੱਖ ਵੱਖ ਦੋ ਇਮਾਰਤਾਂ ਵਿਚ ਭਿਆਨਕ ਅੱਗ, ਰਾਹਤ ਕਰਮੀਆਂ ਨੇ ਬਚਾਈਆਂ ਕੀਮਤੀ ਜਾਨਾਂ

bttnews
0


ਉੱਤਰੀ ਇਟਲੀ ਦੀਆ 2 ਵੱਖ ਵੱਖ ਇਮਾਰਤਾਂ ਵਿੱਚ ਭਿਆਨਕ ਅੱਗ, ਰਾਹਤ ਕਰਮਚਾਰੀਆਂ ਦੀ ਜਦੋ ਜਹਿਦ
ਉੱਤਰੀ ਇਟਲੀ ਦੀਆ 2 ਵੱਖ ਵੱਖ ਇਮਾਰਤਾਂ ਵਿੱਚ ਭਿਆਨਕ ਅੱਗ, ਰਾਹਤ ਕਰਮਚਾਰੀਆਂ ਦੀ ਜਦੋ ਜਹਿਦ

ਮਿਲਾਨ(ਇਟਲੀ) 03 ਸਤੰਬਰ (ਦਲਜੀਤ ਮੱਕੜ)ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਤੋਰੀਨੋ ਵਿਖੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਦਮਕਲ ਕਰਮਿਆਂ ਵਲੋ ਸੈਕੜਿਆਂ ਲੋਕਾਂ ਨੂੰ ਬਚਾਇਆ ਗਿਆ,ਇਸ ਅਪਾਰਟਮੈਂਟ ਦੇ ਨਾਲ ਲੱਗਦੀਆ ਹੋਰ ਇਮਾਰਤਾਂ ਵੱਲ ਤੇਜ਼ੀ ਨਾਲ ਫੈਲ ਰਹੀ ਅੱਗ ਕਾਰਨ 100 ਲੋਕਾ ਤੋ ਵੱਧ ਘਰਾ ਨੂੰ ਖਾਲੀ ਕਰਵਾਇਆਂ ਗਿਆ,ਸਥਾਨਕ ਮੀਡੀਆ ਅਨੁਸਾਰ  ਸ਼ੁੱਕਰਵਾਰ ਨੂੰ ਤੋਰੀਨੋ ਸ਼ਹਿਰ ਦੇ ਵੀਆਂ ਲਗਰੇਂਜ ਐਂਡ ਪਿਆਸਾ ਕਾਰਲੋ ਫਾਲੀਚੇ ਦੇ ਅਪਾਰਟਮੈਂਟ ਬਲਾਕ ਦੇ ਸਿਖਰ 'ਤੇ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਪੰਜ ਲੋਕ ਜ਼ਖਮੀ ਹੋਏ, ਪੁਲਿਸ ਨੇ ਦੱਸਿਆ ਕਿ ਇਹ ਅੱਗ ਇੱਕ ਮੁਰੰਮਤ ਕਰਨ ਲਈ ਵਰਤੇ ਜਾਣ ਵਾਲੇ ਸੋਲਡਰਿੰਗ ਆਇਰਨ ਦੀਆਂ ਚੰਗਿਆੜੀਆਂ ਕਾਰਨ ਲੱਗੀ ਹੋ ਸਕਦੀ ਹੈ,ਅੱਗ ਬੁਝਾਉਣ ਲਈ 30 ਤੋਂ ਵੱਧ ਫਾਇਰਫਾਈਟਰਜ਼ ਨੇ ਕੰਮ ਕੀਤਾ ਅਤੇ ਲੋਕਾਂ ਨੂੰ ਬਚਾਇਆਂ ਗਿਆ,ਉਧਰ ਬੀਤੇ ਦਿਨੀ ਮਿਲਾਨ ਵਿੱਚ 20 ਮੰਜ਼ਿਲਾ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ ਸੀ,ਇਸ ਅੱਗ ਨੂੰ ਬੁਝਾਉਣ ਲਈ ਦਮਕਲ ਕਰਮੀਆਂ ਨੇ ਪੂਰੀ ਰਾਤ ਕੰਮ ਕੀਤਾ,ਅੱਗ ਕਾਰਨ ਇਮਾਰਤ ਤਬਾਹ ਹੋ ਗਈ ਹੈ ਪਰ ਕਿਸੇ ਦੇ ਲਾਪਤਾ ਹੋਣ ਦਾ ਸੰਕੇਤ ਨਹੀਂ ਹੈ,ਅਧਿਕਾਰੀਆਂ ਮੁਤਾਬਕ ਧੂੰਏਂ ਕਾਰਨ ਕੁਝ ਲੋਕ ਬੀਮਾਰ ਪਏ ਗੲੇ ਸਨ ਪਰ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ ਜਾਂ ਕਿਸੇ ਦੀ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਜ਼ਿਕਰਯੋਗ ਹੈ ਕਿ ਇਟਲੀ ਵਿੱਚ ਪਹਿਲਾਂ ਕੋਰੋਨਾ ਮਹਾਂਮਾਰੀ ਨੇ ਬਹੁਤ ਜ਼ਿਆਦਾ ਮਾਲੀ ਅ ਤੇ ਜਾਨੀ ਨੁਕਸਾਨ ਹੋਇਆ ਹੈ, ਦੂਜੇ ਪਾਸੇ ਬੀਤੇ ਕੁਝ ਮਹੀਨਿਆਂ ਤੋਂ ਇਟਲੀ ਵਿੱਚ ਵੱਖ-ਵੱਖ ਥਾਵਾਂ ਤੇ ਜੰਗਲੀ ਇਲਾਕਿਆਂ ਅਤੇ ਬਿਨ੍ਹਾਂ ਜੰਗਲੀਂ ਇਲਾਕਿਆਂ ਵਿੱਚ ਆਏ ਦਿਨ ਅੱਗ ਲੱਗਣ ਦੀਆਂ ਖ਼ਬਰਾਂ ਨੈਸ਼ਨਲ ਮੀਡੀਆ ਵਿੱਚ ਸੁਰਖੀਆਂ ਬਣੀਆਂ ਰਹੀਆਂ ਸਨ ਪਰ ਰਾਹਤ ਦੀ ਗੱਲ ਇਹ ਰਹੀ ਸੀ ਕਿ ਜੰਗਲੀਂ ਇਲਾਕਿਆਂ ਵਿੱਚ ਲੱਗੀ ਅੱਗ ਨਾਲ ਕੋਈ ਇਨਸਾਨੀ ਜਾਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਪਰ ਜੰਗਲੀਂ ਜੀਵਾਂ ਦੀਆਂ ਕੀਮਤੀ ਜਾਨਾਂ ਜ਼ਰੂਰ ਗੲੀਆਂ ਸਨ ਅਤੇ ਸਮਾ ਰਹਿੰਦੇ ਦੌਰਾਨ ਲੋਕਾਂ ਨੂੰ ਰਾਹਤ ਕਰਮੀਆਂ ਦੇ ਸਹਿਯੋਗ ਨਾਲ ਸਰੁੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ।

Post a Comment

0Comments

Post a Comment (0)