ਪੀ ਸੀ ਆਰ ਮੁਲਾਜਮਾਂ ਨੇ ਬਜੁਰਗ ਜੋੜੇ ਦੀ ਬਚਾਈ ਜਾਨ, ਅਤੇ ਉਨਾਂ ਦਾ ਘਰ ਵੀ ਸੜਨ ਤੋਂ ਬਚਾਇਆ

bttnews
0

 ਸ੍ਰੀ ਮੁਕਤਸਰ ਸਾਹਿਬ, 11 ਸਤੰਬਰ- ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਰਾਤ ਸਮੇਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸ਼ਹਿਰ ਵਿੱਚ ਪੀ ਸੀ ਆਰ ਇੰਚਾਰਜ ਹਰਜੋਤ ਸਿੰਘ ਦੀ ਅਗਵਾਈ ਵਿੱਚ ਪੀ ਸੀ ਆਰ ਮੋਟਰਸਾਈਕਲਾਂ ਦੀ ਗਸ਼ਤ ਲਗਾਈ ਗਈ ਹੈ।  ਬੀਤੇ ਦਿਨੀਂ ਪੀ ਸੀ ਆਰ ਮੁਲਾਜਮਾਂ ਨੇ ਇਕ ਘਰ ਵਿਚ ਲੱਗੀ ਅੱਗ ਤੇ ਕਾਬੂ ਪਾ ਕੇ ਬਜੁਰਗ ਜੋੜੇ ਨੂੰ ਬਚਾਇਆ ਜੋ ਕਿ ਪੁਲਿਸ ਲਈ ਇਕ ਸ਼ਲਾਘਾਯੋਗ ਕਦਮ ਹੈ। 

ਪੀ ਸੀ ਆਰ ਮੁਲਾਜਮਾਂ ਨੇ ਬਜੁਰਗ ਜੋੜੇ ਦੀ ਬਚਾਈ ਜਾਨ, ਅਤੇ ਉਨਾਂ ਦਾ ਘਰ ਵੀ  ਸੜਨ ਤੋਂ ਬਚਾਇਆ

ਜਾਣਕਾਰੀ ਦਿੰਦੇ ਹੋਏ ਪੀ ਸੀ ਆਰ ਮੁਲਾਜ਼ਮ ਏ ਐੱਸ ਆਈ ਹਰਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਅਸੀਂ ਸ਼ਹਿਰ ਦੇ ਬਾਗ਼ ਵਾਲੀ ਗਲੀ ਵਿੱਚ ਗਸ਼ਤ ਦੌਰਾਨ ਗੁਜ਼ਰ ਸੀ ਤਾਂ ਕਰੀਬ ਰਾਤ 2:00 ਵਜੇ ਇਕ ਘਰ ਵਿਚ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਪੀ ਸੀ ਆਰ ਮੁਲਾਜਮਾਂ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਫਾਇਰ ਬਿ੍ਰਗੇਡ ਨੂੰ ਸੂਚਿਤ ਕਰ ਦਿੱਤਾ । ਇਸ ਦੌਰਾਨ ਮੌਕੇ ਤੇ ਫਾਇਰ ਬਿ੍ਰਗੇਡ ਗੱਡੀ ਪਹੁੰਚ ਗਈ ਤੇ ਅੱਗ ਬੁਝਾਉਣ ਵਿੱਚ ਮੁਲਾਜ਼ਮ ਜੁਟ ਗਏ ।  ਘਰ ਵਿੱਚ ਪਏ ਕੱਪੜੇ ਅਤੇ ਹੋਰ ਸਾਮਾਨ ਆਦਿ ਨੂੰ ਅੱਗ ਲੱਗ ਚੁੱਕੀ ਸੀ ਫਾਇਰ ਬਿ੍ਰਗੇਡ ਵੱਲੋਂ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲਿਆ ਤੇ ਘਰ ਵਿੱਚ ਰਹਿ ਰਹੇ ਮਹਿਲਾ ਬੱਚੇ ਤੇ ਬਜੁਰਗ ਨੂੰ ਪਹਿਲਾਂ ਹੀ ਪੀ ਸੀ ਆਰ ਮੁਲਾਜਮਾਂ ਵੱਲੋਂ  ਬਾਹਰ ਕੱਢ ਲਿਆ ਗਿਆ ਸੀ । ਜੋ ਕਿ ਰਾਤ ਸਮੇਂ ਪੀਸੀਆਰ ਮੁਲਾਜ਼ਮਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ।  ਇਸ ਸਮੇਂ ਏ ਐਸ ਆਈ ਬਲਵਿੰਦਰ ਸਿੰਘ ਏ ਐਸ ਆਈ ਕਸ਼ਮੀਰ ਸਿੰਘ, ਐੱਚ ਸੀ ਜਸਪਾਲ ਸਿੰਘ , ਕਾਂਸਟੇਬਲ ਜਗਮੀਤ ਸਿੰਘ ਅਤੇ ਮਨਦੀਪ ਸਿੰਘ ਹਾਜ਼ਰ ਸਨ।

Post a Comment

0Comments

Post a Comment (0)