ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਟਲੀ ਦੇ ਸ਼ਹਿਰ ਕਨਚੈਲੋ ਇਡ ਅਰਨੋਂਨੇ ‘ਚ ਨਵੇਂ ਗੁਰਦੁਆਰਾ ਸ਼੍ਰੀ ਦਸ਼ਮੇਸ ਦਰਬਾਰ ਸਾਹਿਬ ਦੀ 5 ਸਤੰਬਰ ਨੂੰ ਸਥਾਪਨਾ

bttnews
0
ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਟਲੀ ਦੇ ਸ਼ਹਿਰ ਕਨਚੈਲੋ ਇਡ ਅਰਨੋਂਨੇ ‘ਚ ਨਵੇਂ ਗੁਰਦੁਆਰਾ  ਸ਼੍ਰੀ ਦਸ਼ਮੇਸ ਦਰਬਾਰ ਸਾਹਿਬ ਦੀ  5 ਸਤੰਬਰ ਨੂੰ ਸਥਾਪਨਾ
ਮਿਲਾਨ (ਦਲਜੀਤ ਮੱਕੜ)ਸਿੱਖ ਧਰਮ ਦਾ ਗੌਰਵਮਈ ਇਤਿਹਾਸ ਹੈ ਜਿਸ ਨੂੰ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ, ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਪੂਰੀ ਦੁਨੀਆਂ ਤੱਕ ਪਹੁੰਚਾਇਆ ਹੈ ਅਤੇ ਦੁਨੀਆਂ ਭਰ ਵਿੱਚ ਨਾਮਣਾ ਖੱਟਿਆ ਹੈ ।ਇਸ ਦੀ ਇੱਕ ਉਦਾਹਰਣ ਇਟਲੀ ਦੇ ਜਿਲ੍ਹਾ ਕਸੇਰਤਾ ਦੇ ਇੱਕ ਸ਼ਹਿਰ ਕਨਚੈਲੋ ਇਡ ਅਰਨੋਂਨੇ ਵਿਖੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰੂ ਘਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ 5 ਸਤੰਬਰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ।ਸਮੂਹ ਸਿੱਖ ਸੰਗਤ ਇਟਲੀ ਨੇ ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਕਿਹਾਂ ਕਿ 5 ਸਤੰਬਰ ਨੂੰ ਸਮੂਹ ਸਿੱਖ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਨਿਸ਼ਾਨ ਸਾਹਿਬ ਦੀ ਸੇਵਾ ਸੰਗਤ ਵੱਲੋ ਸਾਝੈ ਤੌਰ ਤੇ ਕੀਤੀ ਜਾਵੇਗੀ।ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ ਲੰਗਰ ਅਤੁੱਟ ਵਰਤੇਗਾ।ਗੁਰਦੁਆਰਾ ਸਾਹਿਬ ਦੀ ਇਹ ਨਵ-ਨਿਰਮਾਣ ਇਮਾਰਤ ਆਪਣੇ ਵਿਲੱਖਣ ਮਾਡਲ ਕਾਰਨ ਪੰਜਾਬੀਆਂ ਅਤੇ ਵਿਦੇਸ਼ੀਆਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ ।ਗੁਰਦੁਆਰਾ ਸ਼੍ਰੀ ਦਸਮੇਸ ਦਰਬਾਰ ਸਾਹਿਬ ਦੀ ਸਥਾਪਨਾ ਨਾਲ ਇਲਾਕੇ ਵਿੱਚ ਰਹਿਣ ਬਸੇਰਾ ਕਰਦੀ ਸੰਗਤ ਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਦਾ ਸੁਭਾਗਾ ਸਮਾਂ ਵੀ ਪ੍ਰਾਪਤ ਹੁੰਦਾ ਰਹੇਗਾ ਜਿਸ ਪ੍ਰਤੀ ਸੰਗਤਾਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ।

Post a Comment

0Comments

Post a Comment (0)