- 237 ਕਿਲੋ ਪੋਸਤ, 7.900 ਕਿਲੋ ਅਫੀਮ ਸਮੇਤ 45 ਵਿਅਕਤੀਆਂ ਨੂੰ ਕੀਤਾ ਕਾਬੂ
- ਲੋਕ ਪੁੁਲਿਸ ਨੂੰ ਦੇਣ ਸਹਿਯੋਗ: ਚਰਨਜੀਤ ਸਿੰਘ ਸੋਹਲ
ਸ੍ਰੀ ਮੁਕਤਸਰ ਸਾਹਿਬ,18 ਸਤੰਬਰ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਚਰਨਜੀਤ ਸਿੰਘ ਸੋਹਲ ਵੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਖਿਲਾਫ ਮੁਹਿਮ ਵਿੱਢੀ ਗਈ ਤਹਿਤ ਜਿੱਥੇ ਪੁਲਿਸ ਦੀਆਂ ਟੀਮਾਂ ਵੱਲੋਂ ਜਿੱਥੇ ਸੈਮੀਨਾਰ ਲਗਾ ਕੇ ਪਿਡਾਂ ਅਤੇ ਸਕੂਲਾ/ਕਾਲਜ਼ਾ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉੱੱਥੇ ਹੀ ਪੀ.ਸੀ.ਆਰ ਗਸ਼ਤਾਂ ਨਾਕਾ ਬੰਦੀ ਕਰ ਸ਼ਰਾਰਤੀ ਅਨਸਰਾ ਵਿਰੁੱਧ ਨਿਕੇਲ ਕੱਸੀ ਜਾ ਰਹੀ ਹੈ।ਵਧਾਈਆਂ ਗਈਆਂ ਹਨ ਜਿਸ ਤਹਿਤ ਸ਼ਰਾਰਤੀ ਅਨਸਰਾ ਤੇ ਨਿਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀ ਐਵਅਰਨੈੱਸ ਟੀਮ ਵੱਲੋਂ 20 ਅਗਸਤ ਤੋਂ 19 ਸਤੰਬਰ ਤੱਕ 58 ਸੈਮੀਨਾਰ ਲਗਾ ਕੇ ਸਕੂਲਾ/ਕਾਲਜ਼ਾ ਅਤੇ ਪਿੰਡਾਂ/ਸ਼ਹਿਰਾਂ ਵਿਦਿਆਰਥੀਆਂ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਗਰੂਕ ਕੀਤਾ ਗਿਆ ਅਤੇ ਨਸ਼ਿਆਂ ਖਿਲਾਫ ਕਾਰਵਾਈ ਕਰਦਿਆ ਪੁਲਿਸ ਵੱਲੋਂ 20 ਅਗਸਤ ਤੋਂ 19 ਸਤੰਬਰ ਤੱਕ 38 ਐਨ.ਡੀ.ਪੀ.ਐਸ. ਦੇ ਮੁਕੱਦਮੇ ਦਰਜ਼ ਕਰ 237 ਕਿਲੋ ਪੋਸਤ, 7.970 ਕਿਲੋ ਅਫੀਮ, 18805 ਨਸ਼ੀਲੀਆ ਗੋਲੀਆਂ ਸਮੇਤ 45 ਵਿਕਅਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸੇ ਤਹਿਤ ਹੀ 20 ਅਗਸਤ ਤੋਂ 19 ਸਤੰਬਰ ਤੱਕ ਅਕਸਾਇਜ਼ ਐਕਟ ਤਹਿਤ 59 ਮੁਕੱਦਮੇ ਦਰਜ਼ ਕਰ 262 ਲੀਟਰ ਨਜ਼ਾਇਜ਼ ਸ਼ਰਾਬ, 254.250 ਲੀਟਰ ਠੇਕਾ ਸ਼ਰਾਬ, 43 ਲੀਟਰ ਲਾਹਣ 3 ਭੱਠੀਆ ਸਮੇਤ 54 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਮੌਕੇ ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਜੇਕਰ ਕੋਈ ਤੁਹਾਡੇ ਨਜ਼ਦੀਕ ਕੋਈ ਵਿਅਕਤੀ ਨਸ਼ੇ ਕਰਨ ਦਾ ਆਦੀ ਹੈ ਉਸ ਦੇ ਪਰਿਵਾਰ ਨਾਲ ਮਿਲ ਕੇ ਉਸ ਦਾ ਇਲਾਜ਼ ਕਰਵਾਉ ਅਤੇ ਜੋ ਨਸ਼ੇ ਵੇਚਣ ਦਾ ਕੰਮ ਕਰ ਰਿਹਾ ਹੈ ਉਸ ਦੀ ਜਾਣਕਾਰੀ ਤੁਸੀ ਨਜਦੀਕ ਦੇ ਥਾਣੇ ਅੰਦਰ ਜਾਂ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਵਟਸ ਐਪ ਰਾਂਹੀ ਮੈਸਿਜ ਕਰਕੇ ਜਾਂ ਫੋਨ ਕਾਲ ਰਾਹੀ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।