ਪ੍ਰਵਾਸੀ ਪੰਜਾਬੀ ਗੀਤਕਾਰ ਬਲਿਹਾਰ ਲੇਹਲ਼ ਦਾ ਲਿਖਿਆ ਗੀਤ ' ਅਣਜੰਮੀ ਧੀ ਦੀ ਪੁਕਾਰ ' ਰਿਲੀਜ਼ ਹੋਇਆ
August 31, 2021
0
ਅਮਰੀਕਾ ਦੇ ਸਿਆਟਾਲ ਸ਼ਹਿਰ ਵਿੱਚ ਵਸਦੇ ਅਤੇ ਪੰਜਾਬੀ ਲਿਖਾਰੀ ਸਭਾ ਸਿਆਟਲ ਨਾਲ ਜੁੜੇ ਹੋਏ ਮਾਂ ਬੋਲੀ ਦੇ ਮਾਣਮੱਤੇ ਗੀਤਕਾਰ ਤੇ ਲੇਖਕ ਬਲਿਹਾਰ ਲੇਹਲ ਦੁਆਰਾ ਲਿਖਿਆ ਹੋਇਆ ਗੀਤ ' ਅਣਜੰਮੀ ਧੀ ਦੀ ਪੁਕਾਰ ' ਇੰਨੀ ਦਿਨੀਂ ਚਰਚਾ ਵਿੱਚ ਹੈ। ਇਸ ਨੂੰ ਗਾਇਕ ਅਮਰ ਸਿੰਘ ਲਿੱਤਰਾਂ ਨੇ ਆਪਣੀ ਸੁਹਜਮਈ ਆਵਾਜ਼ ਵਿੱਚ ਗਾਇਆ ਹੈ। ਸੇਵਾ ਸਿੰਘ ਨੌਰਥ ਹੋਰਾਂ ਦੁਆਰਾ ਪ੍ਰਸੁਤੁਤ ਇਹ ਗੀਤ ਡਾਲੀ 3007 ਰਿਕਾਰਡ ਇਟਲੀ ਦੁਆਰਾ ਰਿਕਾਰਡ ਕੀਤਾ ਗਿਆ ਹੈ।ਸੰਗੀਤਕ ਧੁਨਾਂ ਹਰਪ੍ਰੀਤ ਅਨਾੜੀ ਦੁਆਰਾ ਅਤੇ ਇਸਦੀ ਵੀਡਿਓ ਨੂੰ ਜੇਲਸਟਿੰਨ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।ਇਹ ਗੀਤ ਸਾਡੇ ਸਮਾਜ ਵਿੱਚ ਫੈਲੀ ਬੁਰਾਈ ਗਰਭ ਭਰੂਣ ਹੱਤਿਆ ਦੀ ਨਿੰਦਾ ਕਰਦਾ ਅਤੇ ਲੋਕਾਂ ਨੂੰ ਧੀਆਂ ਦੀ ਕਦਰ ਕਰਨ ਦਾ ਸੰਦੇਸ਼ ਦਿੰਦਾ ਹੈ।ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸਰਦਾਰ ਹਰਦਿਆਲ ਸਿੰਘ ਚੀਮਾ ਦੀ ਵੀ ਇਸ ਵਿੱਚ ਹੱਲਾਸ਼ੇਰੀ ਸ਼ਾਮਿਲ ਹੈ।ਕੁੱਲ ਮਿਲਾ ਕੇ ਅਜਿਹੇ ਸੁਧਾਰਵਾਦੀ ਗੀਤਾਂ ਦੀ ਅੱਜ ਬਹੁਤ ਲੋੜ ਹੈ।ਬਲਿਹਾਰ ਲੇਹਲ ਵਰਗੇ ਸਾਫ ਸੁਥਰੇ ਗੀਤਕਾਰਾਂ ਨੂੰ ਅੱਜਕਲ ਹੱਲਾਸ਼ੇਰੀ ਦੇਣ ਦੀ ਲੋੜ ਹੈ ਤਾਂ ਕਿ ਹਿੰਸਕ ਅਤੇ ਲੱਚਰ ਗੀਤਕਾਰੀ ਤੇ ਗਾਇਕੀ ਨੂੰ ਨੱਥ ਪਾਈ ਜਾਵੇ।
Tags