ਕਿਸਾਨਾਂ ਦਾ ਜੱਥਾ ਦਿੱਲੀ ਲਈ ਹੋਇਆ ਰਵਾਨਾ
August 31, 2021
0
ਮਾਨਸਾ 31ਅਗਸਤ( ਅਮਰਜੀਤ ਮਾਖਾ ) ਪਿੰਡ ਸੱਦਾ ਸਿੰਘ ਵਾਲਾ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਨੌੰ ਮਹੀਨਿਆਂ ਤੋਂ ਕਿਸਾਨ ਅਤੇ ਮਜ਼ਦੂਰ ਆਪਣੇ ਬੱਚਿਆਂ ਸਮੇਤ ਦਿੱਲੀ ਵਿਖੇ ਪੱਕੇ ਮੋਰਚੇ ਲਗਾ ਕੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਮੰਨਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਜਿਸ ਕਰਕੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਧਰਨੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਿਸਾਨ ਮਜ਼ਦੂਰ ਨੌਜਵਾਨ ਔਰਤਾਂ ਦਿੱਲੀ ਵੱਲ ਸ਼ਿਰਕਤ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਆਪਣਾ ਅੰਦੋਲਨ ਖਤਮ ਕਰਨਗੇ।ਜਥੇ ਵਿੱਚ ਕਿਸਾਨ ਹਰਦੇਵ ਸਿੰਘ,ਰਛਪਾਲ ਸਿੰਘ ਕਾਲਾ,ਜਸਬੀਰ ਸਿੰਘ,ਗੁਰਪਾਲ ਸਿੰਘ,ਕਰਨ ਸਿੰਘ,ਵਿਸਾਖਾ ਸਿੰਘ,ਮਨਜੀਤ ਸਿੰਘ ਖੇਤਵਾਲਾ,ਅਮ੍ਰਿਤ ਸਿੰਘ,ਗਿੰਦਰ ਸਿੰਘ ਕੋਠੀਵਾਲਾ,ਪ੍ਰੀਤਮ ਸਿੰਘ,ਗੁਰਇਕਬਾਲ ਸਿੰਘ ਕਿਸਾਨ ਦਿੱਲੀ ਲਈ ਰਵਾਨਾ ਹੋਏ।
Tags